ਕਾਰ ਹਾਦਸਾਗ੍ਰਸਤ ਹੋਣ ਕਾਰਣ 2 ਵਿਅਕਤੀਆਂ ਦੀ ਮੌਤ, 1 ਜ਼ਖਮੀ

ਫਗਵਾੜਾ, 3 ਅਗਸਤ(ਸ.ਬ.) ਭੋਗਪੁਰ ਤੋਂ ਲੁਧਿਆਣੇ ਜਾ ਰਹੇ ਕਾਰ ਸਵਾਰ ਤਿੰਨ ਵਿਅਕਤੀਆਂ ਦੀ ਕਾਰ ਦਾ ਟਾਇਰ ਫਗਵਾੜਾ ਸ਼ੂਗਰ ਮਿਲ ਨੇੜੇ ਫੱਟ ਜਾਣ ਕਾਰਨ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ| ਇਸ ਹਾਦਸੇ ਵਿੱਚ ਜ਼ਖਮੀ ਹੋਏ ਦੋ ਵਿਅਕਤੀਆਂ ਨੂੰ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ| ਹਸਪਤਾਲ ਪਹੁੰਚਦਿਆਂ ਇਕ ਵਿਅਕਤੀ ਨੇ ਦਮ ਤੋੜ ਦਿੱਤਾ ਅਤੇ ਦੂਜੇ ਵਿਅਕਤੀ ਦੀ ਹਾਲਤ ਗੰਭੀਰ ਦੇਖਦਿਆ ਹੋਇਆ ਉਸ ਨੂੰ ਨਿੱਜੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ|

Leave a Reply

Your email address will not be published. Required fields are marked *