ਕਾਰ ਹਾਦਸੇ ਵਿੱਚ ਵਾਲ-ਵਾਲ ਬਚੇ ਕੇਂਦਰੀ ਮੰਤਰੀ ਮਨੋਜ ਸਿਨਹਾ

 

ਨਵੀਂ ਦਿੱਲੀ, 24 ਦਸੰਬਰ (ਸ.ਬ.) ਰੇਲ ਰਾਜ ਮੰਤਰੀ ਮਨੋਜ ਸਿਨਹਾ ਦੀ ਕਾਰ ਅੱਜ ਗੋਰਖਪੁਰ ਰਾਜਘਾਟ ਪੁੱਲ ਦੇ ਕੋਲ ਦੁਰਘਟਨਾ ਦੀ ਸ਼ਿਕਾਰ ਹੋ ਗਈ| ਇਸ ਹਾਦਸੇ ਵਿੱਚ ਰਾਜ ਮੰਤਰੀ ਦਾ ਖੱਬਾ ਹੱਥ ਕਾਫੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ| ਫਿਲਹਾਲ ਉਨ੍ਹਾਂ ਨੂੰ ਗੋਰਖਪੁਰ ਦੇ ਅਪੋਲੋ ਹਸਪਤਾਲ ਲਿਜਾਇਆ ਗਿਆ ਹੈ|
ਜਾਣਕਾਰੀ ਮੁਤਾਬਕ ਉਹ ਗੋਰਖਪੁਰ ਤੋਂ ਵਾਪਸ ਆ ਰਹੇ ਸਨ| ਉਸੇ ਸਮੇਂ ਉਨ੍ਹਾਂ ਦੇ ਕਾਫਿਲੇ ਦੇ ਸਾਹਮਣੇ ਇਕ ਵਿਅਕਤੀ ਆ ਗਿਆ, ਜਿਸ ਕਾਰਨ ਉਨ੍ਹਾਂ ਦੇ ਕਾਫਿਲੇ ਦੀ ਤਿੰਨ ਗੱਡੀਆਂ ਆਪਸ ਵਿੱਚ ਟਕਰਾ ਗਈਆਂ|

Leave a Reply

Your email address will not be published. Required fields are marked *