ਕਾਰ ਹਾਦਸੇ ਵਿੱਚ ਸ਼ਾਮਲ ਅਮਰੀਕੀ ਡਿਪਲੋਮੈਟ ਨੇ ਛੱਡਿਆ ਪਾਕਿ

ਵਾਸ਼ਿੰਗਟਨ, 15 ਮਈ (ਸ.ਬ.) ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਬੀਤੇ ਦਿਨੀਂ ਜਾਣਕਾਰੀ ਦਿੱਤੀ ਗਈ ਕਿ ਅਮਰੀਕੀ ਡਿਪਲੋਮੈਟ ਨੂੰ ਪਾਕਿਸਤਾਨ ਤੋਂ ਜਾਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ| ਹੁਣ ਤੱਕ ਇਸ ਡਿਪਲੋਮੈਟ ਦੇ ਪਾਕਿਸਤਾਨ ਤੋਂ ਬਾਹਰ ਜਾਣ ਤੇ ਪਾਬੰਦੀ ਲੱਗੀ ਹੋਈ ਸੀ| ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਇਕ ਈ-ਮੇਲ ਕਰ ਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ| ਵਿਦੇਸ਼ ਵਿਭਾਗ ਵੱਲੋਂ ਕਿਹਾ ਗਿਆ ਹੈ ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਕਿ ਡਿਪਲੋਮੈਟ ਜੋ ਕਿ ਕਾਰ ਹਾਦਸੇ ਵਿਚ ਸ਼ਾਮਲ ਸਨ, ਉਹ ਪਾਕਿਸਤਾਨ ਛੱਡ ਚੁੱਕੇ ਹਨ| ਹਾਲਾਂਕਿ ਵਿਦੇਸ਼ ਵਿਭਾਗ ਵੱਲੋਂ ਇਸ ਡਿਪਲੋਮੈਟ ਦੀ ਪਛਾਣ ਗੁਪਤ ਰੱਖੀ ਗਈ ਹੈ| ਇਸ ਸੰਬੰਧੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ| ਬੀਤੇ ਦਿਨੀਂ ਇਸ ਡਿਪਲੋਮੈਟ ਦੀ ਕਾਰ ਨਾਲ ਹੋਏ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਸੀ| ਇਸ ਮਗਰੋਂ ਪਾਕਿਸਤਾਨੀ ਨਾਗਰਿਕਾਂ ਵਿਚ ਕਾਫੀ ਗੁੱਸਾ ਸੀ ਅਤੇ ਉਹ ਡਿਪਲੋਮੈਟ ਵਿਰੁੱਧ ਮੁਕੱਦਮਾ ਚਲਾਏ ਜਾਣ ਨੂੰ ਲੈ ਕੇ ਜਗ੍ਹਾ-ਜਗ੍ਹਾ ਪ੍ਰਦਰਸ਼ਨ ਕਰ ਰਹੇ ਸਨ|

Leave a Reply

Your email address will not be published. Required fields are marked *