ਕਾਲਜ਼ ਵਿੱਚ ਦਾਖਲੇ ਲੈਣ ਲਈ ਆ ਰਹੇ ਵਿਦਿਆਰਥੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ

ਐਸ. ਏ. ਐਸ. ਨਗਰ 17 ਅਗਸਤ (ਸ.ਬ.) ਸਰਕਾਰੀ ਕਾਲਜ਼           ਫੇਜ਼-6 ਵਿੱਚ ਦਾਖਲਾ ਲੈਣ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਬਿਕਰਮਜੀਤ ਸਿੰਘ ਬਿੱਕੀ ਬੱਡੀ ਵਿਦਿਆਰਥੀ (ਐਮ. ਏ. ਇੰਗਲੀਸ਼) ਵਲੋਂ ਆਪਣੇ ਸਾਥੀਆਂ ਸਮੇਤ ਜਾਗਰੂਕ ਕੀਤਾ ਗਿਆ|
ਇਸ ਮੌਕੇ ਬਿਕਰਮਜੀਤ ਸਿੰਘ ਬਿੱਕੀ ਨੇ ਦੱਸਿਆ ਕਿ ਕਾਲਜ਼ ਦੇ ਵਾਈਸ ਪ੍ਰਿੰਸੀਪਲ ਪ੍ਰੋ. ਹਰਜੀਤ ਕੌਰ ਗੁਜਰਾਲ ਦੇ ਦਿਸ਼ਾ ਨਿਰਦੇਸ਼ਾ ਤਹਿਤ ਕਾਲਜ਼ ਵਿੱਚ ਦਾਖਲੇ ਲਈ ਆਉਣ ਵਾਲੇ ਵਿਦਿਆਰਥੀਆਂ ਨੂੰ  ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਜਾ ਰਿਹਾ ਹੈ|  
ਇਸ ਮੌਕੇ ਪ੍ਰੋ. ਅਸ਼ੀਸ਼ ਕੁਮਾਰ ਵਾਜਪਾਈ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਅਮਨਦੀਪ ਸਿੰਘ, ਪ੍ਰੋ. ਜੋਨੀ ਕੁਮਾਰ ਅਤੇ ਹੈਪੀ ਮੋਰਿੰਡਾ ਹਾਜ਼ਿਰ ਸਨ| 

Leave a Reply

Your email address will not be published. Required fields are marked *