ਕਾਲਜ ਐਸੋਸੀਏਸ਼ਨ ਦੇ ਵਫਦ ਵਲੋਂ ਕੇਂਦਰੀ ਮੰਤਰੀ ਜਾਵੜੇਕਰ ਨਾਲ ਮੁਲਾਕਾਤ

ਐਸ ਏ ਐਸ ਨਗਰ,22 ਫਰਵਰੀ (ਸ. ਬ.) ਆਲ ਇੰਡੀਆ ਫੈਡਰੈਸ਼ਨ ਆਫ ਸੈਲਫ ਫਾਈਨਾਸਡ ਕਾਲਜ ਐਸੋਸੀਏਸ਼ਨ ਦੇ ਵਫਦ ਨੇ ਸੰਸਥਾ ਦੇ ਚੀਫ ਪੈਟਰਨ ਆਰ ਐਸ ਮੁਨੀਰਥਿਨਮ ਅਤੇ ਪ੍ਰਧਾਨ ਡਾ. ਅੰਸ਼ੂ ਕਟਾਰੀਆਂ ਦੀ ਅਗਵਾਈ ਵਿਚ ਮਨੁੱਖੀ ਸਰੋਤ ਵਿਕਾਸ ਮੰਤਰੀ ਸ੍ਰੀ ਪ੍ਰਕਾਸ਼ ਜਾਵੜੇਕਰ ਨਾਲ ਮੁਲਾਕਾਤ ਕੀਤੀ| ਇਸ ਮੌਕੇ ਆਲ ਇੰਡੀਆ ਕਾਊਂਸਿਲ ਫਾਰ ਟੈਕਨੀਕਲ ਐਜੂਕੇਸਨ ਨਵੀਂ ਦਿਲੀ ਦੇ ਵਾਈਸ           ਚੇਅਰਮੈਨ ਡਾ. ਐਮ ਪੀ ਪੁਨੀਆ ਵੀ ਮੌਜੂਦ ਸਨ|
ਇਸ ਮੌਕੇ ਡਾ. ਕਟਾਰੀਆ ਨੇ ਛੋਟੇ ਕਾਲਜਾਂ ਦੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਜਾਵੜੇਕਰ ਨੂੰ ਰੇਗੂਲੇਟਰੀ ਤੰਤਰ ਨੂੰ ਸਥਾਪਿਤ ਕਰਨ ਦਾ ਸੁਝਾਅ ਦਿਤਾ| ਇਸ ਮੌਕੇ ਉਹਨਾਂ ਮੰਗ ਕੀਤੀ ਕਿ ਸਾਰੇ ਵਿਦਿਅਕ ਅਦਾਰੇ ਖਾਸ ਕਰਕੇ              ਪ੍ਰਾਈਵੇਟ ਯੂਨੀਵਰਸਿਟੀਆਂ, ਡੀਮਡ ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਕੰਮ ਕਰਨ ਲਈ ਇਕੋ ਜਿਹੇ ਮੌਕੇ ਪ੍ਰਾਪਤ ਹੋਣ| ਉਹਨਾਂ ਨੇ ਇਸ ਮੌਕੇ ਦੇਸ਼ ਵਿਚ ਜਾਅਲੀ ਡਿਗਰੀ ਦੇਣ ਵਾਲੇ ਰੈਕਟ ਸਬੰਧੀ ਵੀ ਚਿੰਤਾ ਪ੍ਰਗਟ ਕੀਤੀ|
ਇਸ ਮੌਕੇ ਕੇਂਦਰੀ ਮੰਤਰੀ               ਜਾਵੜੇਕਰ ਨੇ ਵਫਦ ਨੂੰ ਭਰੋਸਾ ਦਿਤਾ ਕਿ  ਸਰਕਾਰ ਨੇ ਸਾਰੀਆਂ ਡਿਗਰੀਆਂ ਨੂੰ ਡਿਜੀਟਲ ਰੂਪ ਦੇਣ ਲਈ ਇਹ ਫੈਸਲਾ ਲਿਆ ਹੈ ਕਿ ਸਾਰੀਆਂ ਡਿਗਰੀਆਂ ਵਿਦਿਆਰਥੀ ਦੇ ਆਧਾਰ ਕਾਰਡ ਨੰਬਰ ਨਾਲ ਜਾਰੀ ਹੋਣਗੀਆਂ ਤਾਂ ਜੋ ਇਹ ਸਾਰੇ ਰਿਕਾਰਡ ਯੂ ਜੀ ਸੀ, ਐਮ ਐਚ ਆਰ ਡੀ ਅਤੇ ਹੋਰ ਅਧਿਕਾਰੀਆਂ ਦੇ ਰਿਕਾਰਡ ਵਿਚ ਆਪਣੇ ਆਪ ਚਲੀਆ ਜਾਣ |

Leave a Reply

Your email address will not be published. Required fields are marked *