ਕਾਲੇਜ ਵਿੱਚ ਐਗਰੀਕਲਚਰ ਕੋਰਸ ਵਿੱਚ ਡਿਪਲੋਮਾ ਸ਼ੁਰੂ

ਐਸ. ਏ. ਐਸ. 12 ਜੂਨ (ਸ.ਬ.) ਆਰੀਅਨਜ਼ ਗਰੁੱਪ ਆਫ ਕਾਲੇਜਿਸ, ਰਾਜਪੁਰਾ ਨੇੜੇ ਚੰਡੀਗੜ ਅਕਾਦਮਿਕ ਸੈਸ਼ਨ 2018-19 ਤੋਂ ਆਪਣੇ ਡਿਗਰੀ ਕਾਲੇਜ, ਆਰੀਅਨਜ਼ ਡਿਗਰੀ ਕਾਲੇਜ ਵਿੱਚ ਐਗਰੀਕਲਚਰ ਕੋਰਸ ਵਿੱਚ ਡਿਪਲੋਮਾ ਕੋਰਸ ਸ਼ੁਰੂ ਕਰੇਗਾ|
ਇਹ ਨਵਾਂ ਕੋਰਸ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਮਾਨਤਾ ਪ੍ਰਾਪਤ ਹੋਵੇਗਾ ਜਿਸ ਵਿੱਚ ਆਰੀਅਨਜ਼ ਨੂੰ ਇਸ ਕੋਰਸ ਵਿੱਚ 50 ਸੀਟਾਂ ਮਿਲਣਗੀਆਂ| ਜਿਹਨਾਂ ਵਿਦਿਆਰਥੀਆਂ ਨੇ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ ਦੀ ਪ੍ਰੀਖਿਆਂ ਪਾਸ ਕੀਤੀ ਹੈ ਉਹ ਇਹ ਕੋਰਸ ਕਰਨ ਦੇ ਯੋਗ ਹਨ|
ਆਰੀਅਨਜ਼ ਗਰੁੱਪ ਦੇ ਚੈਅਰਮੈਨ, ਡਾ. ਅੰਸ਼ੂ ਕਟਾਰੀਆ ਨੇ ਦੱਸਿਆ ਕਿ ਇਹ ਕੋਰਸ ਕਿਸਾਨਾਂ, ਕੀਟਨਾਸ਼ਕ ਵਿਕਰੇਤਾਵਾਂ, ਖੇਤੀ ਬੀਜ ਵਿਕਰੇਤਾਵਾਂ ਦੀ ਜਰੂਰਤਾਂ ਅਤੇ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਸ਼ੁਰੂ ਕੀਤਾ ਜਾ ਰਿਹਾ ਹੈ| ਆਰੀਅਨਜ਼ ਖੇਤਰ ਦਾ ਪਹਿਲਾ ਅਜਿਹਾ ਕਾਲੇਜ ਹੈ ਜਿਸ ਨੂੰ ਇਸ ਕੋਰਸ ਦੀ ਮਾਨਤਾ ਪ੍ਰਾਪਤ ਹੋਈ ਹੈ|

Leave a Reply

Your email address will not be published. Required fields are marked *