ਕਾਲੇਧਨ ਦੀ ਖੇਡ ਵਿੱਚ ਸ਼ਾਮਲ ਵਕੀਲ ਰੋਹਿਤ ਟੰਡਨ ਗ੍ਰਿਫ਼ਤਾਰ

ਨਵੀਂ ਦਿੱਲੀ, 29 ਦਸੰਬਰ (ਸ.ਬ.) ਦਿੱਲੀ ਦੇ ਵਕੀਲ ਰੋਹਿਤ ਟੰਡਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ| ਰੋਹਿਤ ਦੀ ਗ੍ਰਿਫ਼ਤਾਰੀ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਕੀਤੀ ਗਈ ਹੈ| ਰੋਹਿਤ ਨੂੰ 70 ਕਰੋੜ ਦਾ ਕਾਲਾ ਧਨ ਸਫ਼ੇਦ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ| ਜ਼ਿਕਰਯੋਗ ਹੈ ਕਿ ਰੋਹਿਤ ਟੰਡਨ ਦੇ ਗ੍ਰੇਟਰ ਕੈਲਾਸ਼ ਵਿੱਚ ਲਾਅ ਫ਼ਰਮ ਤੋਂ ਸਾਢੇ 13 ਕਰੋੜ ਰੁਪਏ ਦਾ ਕੈਸ਼ ਬਰਾਮਦ ਹੋਇਆ ਸੀ| ਜਿਸ ਤੋਂ ਬਾਅਦ ਜਾਂਚ ਵਿੱਚ ਰੋਹਿਤ ਦਾ ਸੰਪਰਕ ਕੋਲਕਾਤਾ ਦੇ ਕਾਰੋਬਾਰੀ ਪਾਰਸਮਲ ਲੋਢਾ ਤੇ ਹਵਾਲਾ ਕਾਰੋਬਾਰੀ ਸ਼ੇਖਰ ਰੈਡੀ ਨਾਲ ਨਿਕਲਿਆ| ਰੋਹਿਤ ਟੰਡਨ ਪੇਸ਼ੇ ਤੋਂ ਵਕੀਲ ਹੈ| ਉਹ ਸੁਪਰੀਮ ਕੋਰਟ ਵਿੱਚ ਵਕਾਲਤ ਕਰਦਾ ਹੈ| 2014 ਵਿੱਚ ਉਸ ਨੇ ਟੰਡਨ ਐਂਡ ਟੰਡਨ ਨਾਮ ਦੀ ਲਾਅ ਫ਼ਰਮ ਖੋਲੀ ਸੀ| ਇਹ ਫ਼ਰਮ ਹੋਟਲ, ਬਿਲਡਰ ਤੇ ਵੱਡੀ ਵੱਡੀ ਕੰਪਨੀਆਂ ਦੇ ਕਾਨੂੰਨੀ ਮਾਮਲੇ ਸੁਲਝਾਉਣ ਦਾ ਕੰਮ ਕਰਦੀ ਹੈ|

Leave a Reply

Your email address will not be published. Required fields are marked *