ਕਾਲੇ ਕਾਨੂੰਨਾਂ ਨੂੰ ਸਾੜ ਕੇ ਮਨਾਈ ਲੋਹੜੀ

ਚੰਡੀਗੜ੍ਹ, 14 ਜਨਵਰੀ (ਸ਼ਬ ਇਪਟਾ ਦੇ ਰੰਗਕਰਮੀਆਂ ਅਤੇ ਕਲਾਕਾਰਾਂ ਵਲੋਂ ਕਿਸਾਨ ਜੱਥੇਬੰਦੀਆਂ ਦੇ ਸੱਦੇ ਤੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਮਨਾਈ ਗਈ।
ਇਪਟਾ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੌਕੇ ਚੰਡੀਗੜ੍ਹ ਵਿਖੇ ਇਪਟਾ ਦੇ ਸੂਬਾਈ ਪ੍ਰਧਾਨ ਸੰਜੀਵਨ ਸਿੰਘ ਅਤੇ ਜਨਰਲ ਸੱਕਤਰ ਕੇ.ਐਨ.ਐਸ. ਸੇਖੋਂ, ਕਪੂਰਥਲਾ ਵਿਖੇ ਇਪਟਾ ਪੰਜਾਬ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਬਠਿੰਡਾ ਵਿਖੇ ਇਪਟਾ ਦੀ ਜਿਲ੍ਹਾ ਇਕਾਈ ਦੇ ਕਨਵੀਨਰ ਜੇ. ਸੀ. ਪਰਿੰਦਾ ਅਤੇ ਅਮਿ੍ਰੰਤਸਰ ਸਾਹਿਬ ਵਿਖੇ ਜਿਲਾ ਪ੍ਰਧਾਨ ਬਲਬੀਰ ਸਿੰਘ ਮੂਦਲ ਦੀ ਅਗਵਾਈ ਹੇਠ ਲੋਕ-ਵਿਰੋਧੀ ਕਾਲੇ ਕਾਨੂੰਨ ਅਗਨ ਭੇਂਟ ਕੀਤੇ ਗਏ।
ਚੰਡੀਗੜ੍ਹ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਹੋਰਨਾਂ ਤੋਂ ਇਲਾਵਾ ਪ੍ਰਗਤੀਸ਼ੀਲ ਲੇਖਕ ਸੰਘ ਦੇ ਰਾਸ਼ਟਰੀ ਜਨਰਲ ਸੱਕਤਰ ਡਾ. ਸੁਖਦੇਵ ਸਿੰਘ ਸਿਰਸਾ, ਪ੍ਰੋਫੈਸਰ ਮਨਜੀਤ ਸਿੰਘ, ਫਿਲਮਕਾਰ ਸੁਰਿੰਦਰ ਰੀਹਾਲ, ਗੁਰਦਰਸ਼ਨ ਸਿੰਘ ਮਾਵੀ, ਮਲਕੀਤ ਬਸਰਾ, ਹਰਇੰਦਰ ਹਰ, ਸਤਨਾਮ ਸਿੰਘ ਦਾਊਂ, ਜਸਪ੍ਰੀਤ ਜੱਸੂ, ਰਿਸ਼ਮਰਾਗ ਸਿੰਘ ਅਤੇ ਹਰਕੀਰਤ ਸਿੰਘ ਹਾਜਿਰ ਸਨ।

Leave a Reply

Your email address will not be published. Required fields are marked *