ਕਾਲੇ ਕਾਨੂੰਨ ਰੱਦ ਕਰਵਾਉਣ ਲਈ ਮੁਹਾਲੀ ਜਿਲ੍ਹੇ ਦੀਆਂ ਬੀਬੀਆਂ ਨੇ ਸ਼ੁਰੂ ਕੀਤੀ ਜਾਗਰੂਕਤਾ ਮੁਹਿੰਮ


ਐਸ.ਏ.ਐਸ.ਨਗਰ, 8 ਦਸੰਬਰ (ਸ.ਬ.) ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਪ੍ਰੋਗਰਾਮ ਤਹਿਤ ਨਗਰ ਘੜੂੰਆਂ ਦੀ ਸੇਵਾ ਸੁਖਮਨੀ ਸੁਸਾਇਟੀ ਅਤੇ ਕਿਸਾਨਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਆਪਣਾ ਰੋਸ ਜਾਹਿਰ ਕੀਤਾ ਗਿਆ| ਇਸ ਮੌਕੇ ਬੀਬੀਆਂ ਨੇ ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾ ਕੇ ਅੰਦੋਲਨ ਨੂੰ ਸਫਲ ਬਣਾਉਣ ਅਤੇ ਕਿਸਾਨਾਂ ਦੀ ਚੜ੍ਹਦੀ ਕਲ੍ਹਾ ਦੀ ਅਰਦਾਸ ਕੀਤੀ|
ਇਸ ਮੌਕੇ ਕਿਸਾਨ ਬੀਬੀਆ ਅਮਰਜੀਤ ਕੌਰ, ਸੁਰਿੰਦਰ ਕੌਰ, ਜਸਵੀਰ ਕੌਰ, ਹਰਜੀਤ ਕੌਰ, ਮਨਜੀਤ ਕੌਰ, ਗੁਰਦੀਪ ਕੌਰ, ਸੁਖਦੀਪ ਕੌਰ, ਚਰਨਜੀਤ ਕੌਰ, ਰਜਿੰਦਰ ਕੌਰ, ਸਰਬਜੀਤ ਕੌਰ, ਤਜਿੰਦਰ ਕੌਰ ਅਤੇ ਜਸਪਾਲ ਕੌਰ ਨੇ ਭਾਰਤ ਦੀਆਂ ਸਾਰੀਆਂ ਮਹਿਲਾਵਾਂ ਨੂੰ ਕਿਸਾਨੀ ਹੱਕਾਂ ਲਈ ਡੱਟਣ ਦਾ ਹੌਕਾ ਦਿੰਦਿਆਂ ਦਿੱਲੀ ਚੱਲੋ ਦੀ ਅਪੀਲ ਕੀਤੀ| 
ਇਹਨਾਂ ਬੀਬੀਆਂ ਨੇ ਕੰਗਨਾ ਰਣੋਤ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਉੱਤੇ ਕੀਤੀ ਟਿੱਪਣੀ ਦੀ ਸਖਤ ਸ਼ਬਦਾਂ ਵਿੱਚ  ਨਿਖੇਧੀ ਕਰਦਿਆਂ ਕੰਗਨਾ ਨੂੰ ਚਿਤਾਵਨੀ ਦਿੱਤੀ ਕਿ ਉਹ ਤੁਰੰਤ ਮਹਿਲਾਵਾਂ ਤੋਂ ਮੁਆਫੀ ਮੰਗੇ| ਉਹਨਾਂ ਕਿਹਾ ਕਿ ਜਦੋ ਤੱਕ ਇਹ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਉਦੋ ਤੱਕ ਸੰਘਰਸ਼ ਜਾਰੀ ਰੱਖਣੇ ਜਾਣਗੇ| 
ਇਸ ਮੌਕੇ ਜਗਤਾਰ ਸਿੰਘ ਘੜੂੰਆਂ, ਪਰਮਜੀਤ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ ਪੰਮਾ, ਗੁਰਮਤਿ ਸਿੰਘ, ਗੁਰਪਾਲ ਸਿੰਘ, ਚਰਨ ਸਿੰਘ, ਰੁਲਦਾ ਸਿੰਘ, ਰਜਿੰਦਰ ਸਿੰਘ, ਭਰਪੂਰ ਸਿੰਘ, ਗੁਰੂਦਿਆਲ ਸਿੰਘ, ਬੰਤ ਸਿੰਘ, ਸੁਪਿੰਦਰ ਸਿੰਘ, ਸਹਿਜਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਬਰਿੰਦਰ ਸਿੰਘ, ਹਰਜੀਤ ਸਿੰਘ, ਕਮਲਜੀਤ ਸਿੰਘ ਅਤੇ ਜਗਦੇਵ ਸਿੰਘ ਹਾਜ਼ਿਰ ਸਨ|

Leave a Reply

Your email address will not be published. Required fields are marked *