ਕਾਲੋਨਾਈਜਰ ਦਾ ਨਾਮ ਬੀ ਪੀ ਐਲ ਸੂਚੀ ਵਿੱਚ ਹੋਣ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਜ੍ਹਿਲਾ ਪ੍ਰਸ਼ਾਸ਼ਨ ਨੇ ਨਹੀਂ ਕੀਤੀ ਕਾਰਵਾਈ : ਸ਼ਿਕਾਇਤਕਰਤਾ

ਕਾਲੋਨਾਈਜਰ ਦਾ ਨਾਮ ਬੀ ਪੀ ਐਲ ਸੂਚੀ ਵਿੱਚ ਹੋਣ ਦੀ ਸ਼ਿਕਾਇਤ ਕਰਨ ਦੇ ਬਾਵਜੂਦ ਜ੍ਹਿਲਾ ਪ੍ਰਸ਼ਾਸ਼ਨ ਨੇ ਨਹੀਂ ਕੀਤੀ ਕਾਰਵਾਈ : ਸ਼ਿਕਾਇਤਕਰਤਾ

ਹਾਈਕੋਰਟ ਨੇ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਨੂੰ 12 ਦਸੰਬਰ ਤਕ ਕਾਰਵਾਈ ਕਰਕੇ ਰਿਪੋਰਟ ਦਾਖਿਲ ਕਰਨ ਲਈ ਕਿਹਾ, ਡਿਪਟੀ ਕਮਿਸ਼ਨਰ ਨੇ ਕਿਹਾ ਕਾਰਵਾਈ ਕਰਕੇ ਹਾਈਕੋਰਟ ਵਿੱਚ ਦਾਖਿਲ ਕੀਤੀ ਜਾ ਚੁੱਕੀ ਹੈ ਰਿਪੋਰਟ

ਐਸ ਏ ਐਸ ਨਗਰ, 30 ਨਵੰਬਰ (ਸ.ਬ.) ਡੇਰਾਬਸੀ ਦੇ ਇੱਕ ਅਮੀਰ ਕਾਲੋਨਾਈਜਰ ਵਲੋਂ ਗਰੀਬ ਜਨਤਾ ਨੂੰ ਮਿਲਣ ਵਾਲੀਆਂ ਸਹੂਲਤਾਂ ਹਾਸਿਲ ਕਰਨ ਲਈ ਬੀ ਪੀ ਐਲ ਕਾਰਡ ਬਣਵਾਉਣ ਦੇ ਮਾਮਲੇ ਵਿੱਚ ਆਰ ਟੀ ਆਈ ਵਰਕਰ ਅੰਕਿਤ ਸ਼ਰਮਾ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਦੇਣ ਤੇ ਕਾਲੋਨਾਈਜਰ ਦੇ ਖਿਲਾਫ ਕੋਈ ਕਾਰਵਾਈ ਨਾ ਕਰਨ ਤੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਪਾ ਕੇ ਇਸ ਸੰਬੰਧੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਜਿਸਤੇ ਕਾਰਵਾਈ ਕਰਦਿਆਂ ਮਾਣਯੋਗ ਅਦਾਲਤ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਇਸ ਸੰਬੰਧੀ ਤੁਰੰਤ ਕਾਰਵਾਈ ਕਰਨ ਦੇ ਹੁਕਮਾਂ ਦੇ ਬਾਵਜੂਦ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕਾਰਵਾਈ ਨਾ ਕੀਤੇ ਜਾਣ ਤੇ ਸ੍ਰੀ ਸ਼ਰਮਾ ਵਲੋਂ ਮਾਣਯੋਗ ਅਦਾਲਤ ਵਿੱਚ ਪਾਈ ਗਈ ਕੰਟੈਪਟ ਪਟੀਸ਼ਨ ਤੇ ਕਾਰਵਾਈ ਕਰਦਿਆਂ ਅਦਾਲਤ ਵਲੋਂ ਜਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਨੂੰ 12 ਦਸੰਬਰ ਤਕ ਕਾਰਵਾਈ ਕਰਕੇ ਇਸ ਸੰਬੰਧੀ ਰਿਪੋਰਟ ਦਾਖਿਲ ਕਰਨ ਦੇ ਹੁਕਮ ਜਾਰੀ ਕੀਤੇ ਹਨ|
ਅੱਜ ਇੱਕ ਇੱਕ ਪੱਤਰਕਾਰਸੰਮੇਲਨ ਦੌਰਾਨ ਸ੍ਰੀ ਅੰਕਿਤ ਸ਼ਰਮਾ ਨੇ ਕਿਹਾ ਕਿ ਉਹਨਾਂ ਵਲੋਂ ਇਸ ਸੰਬੰਧੀ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਜੂਨ 2015 ਸ਼ਿਕਾਇਤ ਕੀਤੀ ਗਈ ਸੀ ਜਿਸਤੇ ਕੋਈ ਕਾਰਵਾਈ ਨਾ ਹੋਣ ਤੇ ਉਹਨਾਂ ਨੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਕੇਸ ਦਾਖਿਲ ਕੀਤਾ ਸੀ| ਉਹਨਾਂ ਦੱਸਿਆ ਕਿ ਇਸ ਸਬੰਧੀ 4 ਅਪ੍ਰੈਲ 2016 ਨੂੰ ਜਸਟਿਸ ਪਰਮਜੀਤ ਸਿੰਘ ਧਾਲੀਵਾਲ ਵੱਲੋਂ ਡਿਪਟੀ ਕਮਿਸ਼ਨਰ ਨੂੰ 3 ਮਹੀਨਿਆਂ ਦੇ ਅੰਦਰ ਅੰਦਰ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਸੀ, ਪ੍ਰੰਤੂ ਫਿਰ ਵੀ ਉਸ ਦੇ ਉਪਰ ਕੋਈ ਕਾਰਵਾਈ ਨਾ ਕੀਤੀ ਗਈ| ਇਸ ਨੂੰ ਲੈ ਕੇ ਕਈ ਵਾਰ ਡਿਪਟੀ ਕਮਿਸ਼ਨਰ ਸਾਹਿਬ ਦੇ ਧਿਆਨ ਵਿਚ ਲਿਆਂਦਾ ਗਿਆ, ਪ੍ਰੰਤੂ ਕਾਰਵਾਈ ਨਾ ਹੋਈ ਤਾਂ ਦੁਬਾਰਾ ਫਿਰ ਤੋਂ ਅਦਾਲਤ ਵਿੱਚ ਜਾਣਾ ਪਿਆ ਜਿਸ ਨੂੰ ਲੈ ਕੇ ਮਾਨਯੋਗ ਅਦਾਲਤ ਨੇ ਮੁੜ ਇਕ ਮਹੀਨੇ ਦੇ ਅੰਦਰ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਅਤੇ ਨਾਲ ਹੀ ਇਹ ਕਿਹਾ ਗਿਆ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਡਿਪਟੀ ਕਮਿਸ਼ਨਰ ਸਾਹਿਬ ਦੀ ਸੈਲਰੀ ਵੀ ਅਟੈਚ ਕਰ ਲਈ ਜਾਵੇ|
ਸ੍ਰੀ ਅੰਕਿਤ ਸ਼ਰਮਾ ਨ ਦੋਸ਼ ਲਗਾਇਆ ਕਿ ਡੇਰਾਬਸੀ ਦੇ ਵਸਨੀਕ ਸ੍ਰੀ ਮਧੁਕਰ ਸ਼ਰਮਾ ਜੋ ਅਸਲ ਵਿੱਚ ਕਾਲੋਨਾਈਜਰ ਹਨ ਅਤੇ ਪਿੰਡਾਂ ਦੀਆਂ ਜਮੀਨਾਂ ਖਰੀਦ ਕੇ ਅੱਗੇ ਪਲਾਟ ਕੱਟ ਕੇ ਵੇਚਦੇ ਹਨ ਦਾ ਨਾ ਉੱਥੋਂ ਦੀ ਬੀ ਪੀ ਐਲ ਸੂਚੀ ਵਿੱਚ ਵਿੱਚ ਦਰਜ ਹੈ ਅਤੇ ਇਸ ਸੰਬੰਧੀ ਉਹਨਾਂ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਨੂੰ ਸ਼ਿਕਾਇਤ ਦਿੱਤੀ ਸੀ|
ਦੂਜੇ ਪਾਸੇ ਸੰਪਰਕ ਕਰਨ ਤੇ ਸ੍ਰੀ ਸਧੁਕਰ ਸ਼ਰਮਾ ਨੇ ਕਿਹਾ ਕਿ ਅੰਕਿਤ ਸ਼ਰਮਾ ਉਹਨਾਂ ਦੇ ਖਿਲਾਫ ਨਿੱਜੀ ਕਿੜ ਰੱਖਦਾ ਹੈ ਅਤੇ ਇਹ ਵਿਅਕਤੀ ਇਸਤੋਂ ਪਹਿਲਾਂ ਵੀ ਉਹਨਾਂ ਦੇ ਘਰ ਤੇ ਹਮਲਾ ਕਰਨ ਦੇ ਇੱਕ ਮਾਮਲੇ ਵਿੱਚ ਸ਼ਾਮਿਲ ਰਿਹਾ ਹੈ ਜਿਸ ਸੰਬੰਧੀ ਇਸਦੇ ਖਿਲਾਫ ਬਾਕਾਇਦਾ ਮਾਮਲਾ ਵੀ ਦਰਜ ਹੈ| ਬੀ ਪੀ ਐਲ ਲਿਸਟ ਵਿੱਚ ਨਾਮ ਸ਼ਾਮਿਲ ਹੋਣ ਦੀ ਗੱਲ ਬਾਰੇ ਉਹਨਾਂ ਕਿ ਉਹਨਾਂ ਦੇ ਪਿਤਾ ਜੀ ਬਹੁਤ ਗਰੀਬ ਸੀ ਅਤੇ ਉਹਨਾਂ ਵਲੋਂ ਇਹ ਕਾਰਡ ਬਣਵਾਇਆ ਗਿਆ ਸੀ| ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਵਲੋਂ ਕਾਫੀ ਸਮਾਂ ਪਹਿਲਾਂ ਵਿਭਾਗ ਨੂੰ ਇਹ ਨਾਮ ਕੱਟਣ ਦੀ ਲਿਖਤੀ ਅਰਜੀ ਦਿੱਤੀ ਜਾ ਚੁੱਕੀ ਹੈ|
ਇਸ ਸੰਬੰਧੀ ਸੰਪਰਕ ਕਰਨ ਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਕਿਹਾ ਕਿ ਅੰਕਿਤ ਜੈਨ ਕੋਲ ਪੂਰੀ ਜਾਣਕਾਰੀ ਨਹੀਂ ਹੈ ਅਤੇ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਇਸ ਮਾਮਲੇ ਵਿੱਚ ਪਹਿਲਾਂ ਹੀ ਲੋੜੀਂਦੀ ਕਾਰਵਾਈ ਕਰਕੇ ਮਾਣਯੋਗ ਅਦਾਲਤ ਵਿੱਚ ਰਿਪੋਰਟ ਦਾਖਿਲ ਕਰ ਦਿੱਤੀ ਗਈ ਹੈ| ਉਹਨਾਂ ਕਿਹਾ ਕਿ ਜਿੱਥੋਂ ਤਕ ਉਹਨਾਂ ਦੇ ਅਦਾਲਤ ਵਿੱਚ ਪੇਸ਼ ਹੋਣ ਦੀ ਗੱਲ ਹੈ ਉਹ ਪੇਸ਼ੀ ਮੌਕੇ ਅਦਾਲਤ ਵਿੱਚ ਹਾਜਿਰ ਹੋਣਗੇ ਅਤੇ ਸਾਰ ਤੱਥ ਪੇਸ਼ ਕਰਣਗੇ|

Leave a Reply

Your email address will not be published. Required fields are marked *