ਕਾਵੇਰੀ ਜਲ ਵਿਵਾਦ : ਕੇਂਦਰ ਨੇ ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ ਖਰੜਾ

ਨਵੀਂ ਦਿੱਲੀ, 14 ਮਈ (ਸ.ਬ.) ਲੰਬੇ ਇੰਤਜ਼ਾਰ ਦੇ ਬਾਅਦ ਅੱਜ ਕੇਂਦਰ ਸਰਕਾਰ ਨੇ ਕਾਵੇਰੀ ਜਲ ਮੁੱਦੇ ਤੇ ਸੁਪਰੀਮ ਕੋਰਟ ਵਿੱਚ ਆਪਣਾ ਖਰੜਾ ਪੇਸ਼ ਕੀਤਾ ਹੈ | ਚੀਫ਼ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਮ. ਖਾਨਵਿਲਕਰ ਅਤੇ ਜਸਟਿਸ ਧੰਨਜੇ ਵਾਈ. ਚੰਦਰਚੂੜ ਦੀ ਤਿੰਨ ਮੈਂਬਰੀ ਬੈਂਚ ਨੇ ਇਸ ਖਰੜੇ ਤੇ ਕਿਹਾ ਕਿ ਉਹ ਇਸ ਤੇ ਵਿਚਾਰ ਕਰਨਗੇ | ਬੈਂਚ ਨੇ ਕਿਹਾ ਕਿ ਅਸੀਂ ਇਹ ਧਿਆਨ ਵਿੱਚ ਰੱਖਣਾ ਹੈ ਕਿ ਕੀ ਇਹ ਯੋਜਨਾ ਸਾਡੇ ਫੈਸਲੇ ਦੇ ਅਨੁਸਾਰ ਹੈ | ਇਸ ਯੋਜਨਾ ‘ਤੇ ਵਿਚਾਰ ਕਰਨ ਤੋਂ ਬਾਅਦ ਹੀ ਅਸੀਂ 16 ਮਈ ਇਸ ਨੂੰ ਮਨਜ਼ੂਰੀ ਦੇਵਾਂਗੇ |

Leave a Reply

Your email address will not be published. Required fields are marked *