ਕਾਵੇਰੀ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਨੂੰ ਦਿੱਤੀ ਯੋਜਨਾ ਦੀ ਮਨਜ਼ੂਰੀ!

ਨਵੀਂ ਦਿੱਲੀ, 18 ਮਈ (ਸ.ਬ.) ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਸੁਪਰੀਮ ਕੋਰਟ ਵਿੱਚ ਕਰਨਾਟਕ, ਤਾਮਿਲਨਾਡੂ, ਕੇਰਲ ਅਤੇ ਪੁਡੁਚੇਰੀ ਵਿੱਚ ਕਾਵੇਰੀ ਨਦੀ ਦੇ ਜਲ ਵਟਾਂਦਰੇ ਲਈ ਕਾਵੇਰੀ ਪ੍ਰਬੰਧਕ ਯੋਜਨਾ ਦਾ ਮਸੌਦਾ ਪੇਸ਼ ਕੀਤਾ ਸੀ, ਜਿਸ ਨੂੰ ਅੱਜ ਮਨਜ਼ੂਰੀ ਮਿਲ ਗਈ ਹੈ| ਕੋਰਟ ਨੇ ਕਾਵੇਰੀ ਮਾਮਲੇ ਵਿੱਚ ਕੇਂਦਰ ਦੀ ਸਕੀਮ ਮਨਜ਼ੂਰ ਕਰ ਲਈ ਹੈ| ਚੀਫ ਜਸਟਿਸ ਦੀਪਕ ਮਿਸ਼ਰਾ, ਜਸਟਿਸ ਏ.ਐਸ. ਖਾਨਵੀਲਕਰ ਅਤੇ ਜਸਟਿਸ ਧੰਨਜਾਈ ਵਈ ਚੰਦਰਚੂੜ ਦੀ ਬੈਂਚ ਨੇ ਅੱਜ ਇਸ ਯੋਜਨਾ ਤੇ ਵਿਚਾਰ ਕਰਕੇ ਇਸਨੂੰ ਮਨਜ਼ੂਰੀ ਦਿੱਤੀ|
ਦੱਸਣਾ ਚਾਹੁੰਦੇ ਹਾਂ ਕਿ ਇਸ ਤੋਂ ਪਹਿਲਾਂ ਆਟਰਨੀ ਜਨਰਲ ਕੇ. ਕੇ. ਵੇਣੁਗੋਪਾਲ ਨੇ ਕੋਰਟ ਨੂੰ ਜਾਣਕਾਰੀ ਦਿੱਤੀ ਸੀ ਕਿ ਕਰਨਾਟਕ ਚੋਣ ਪ੍ਰਚਾਰ ਵਿੱਚ ਪ੍ਰਧਾਨ ਮੰਤਰੀ ਅਤੇ ਉਸ ਦੇ ਮੰਤਰੀਮੰਡਲ ਸਹਿਯੋਗੀਆਂ ਦੇ ਰੁਝੇ ਰਹਿਣ ਦੀ ਵਜ੍ਹਾ ਨਾਲ ਯੋਜਨਾ ਦੇ ਮਸੌਦੇ ਨੂੰ ਮਨਜ਼ੂਰੀ ਦੇਣ ਲਈ ਮੰਤਰੀਮੰਡਲ ਦੀ ਮੀਟਿੰਗ ਨਹੀਂ ਹੋ ਸਕੀ ਹੈ| ਇਸ ਤੇ ਸੁਪਰੀਮ ਕੋਰਟ ਨੇ ਕੇਂਦਰ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਇਹ ਪੂਰੀ ਤਰ੍ਹਾਂ ਉਸ ਦੇ ਫੈਸਲੇ ਦਾ ਅਪਮਾਨ ਕਰਨਾ ਹੈ|

Leave a Reply

Your email address will not be published. Required fields are marked *