ਕਾਵੜ ਯਾਤਰੀਆਂ ਲਈ ਸਪਤਾਹਿਕ ਸ਼ਿਵਿਰ ਲਗਾਇਆ

ਖਰੜ, 6 ਅਗਸਤ (ਸ.ਬ.) ਅੰਬਿਕਾ ਮੰਦਿਰ ਖਰੜ ਵਿਖੇ ਖਰੜ ਵਾਸੀਆਂ ਦੇ ਸਹਿਯੋਗ ਨਾਲ ਕਾਵੜ ਯਾਤਰੀਆਂ ਲਈ ਇੱਕ ਵਿਸ਼ੇਸ਼ ਸ਼ਿਵਿਰ ਦਾ ਆਯੋਜਨ ਕੀਤਾ ਗਿਆ| ਸ਼ਿਵਿਰ ਦੇ ਮੈਂਬਰ ਹਿਤੇਸ਼ ਗੋਇਲ ਨੇ ਦੱਸਿਆ ਕਿ ਇਹ ਸ਼ਿਵਿਰ ਹਰ ਸਾਲ ਅੰਬਿਕਾ ਮਦਰਾ ਮੰਦਿਰ ਖਰੜ ਵਿਖੇ ਲਗਾਇਆ ਜਾਂਦਾ ਹੈ ਜਿਸ ਵਿੱਚ ਕਾਵੜ ਯਾਤਰੀਆਂ ਦੇ ਭੋਜਨ ਤੋਂ ਇਲਾਵਾ ਇਨ੍ਹਾਂ ਦੇ ਠਹਿਰਣ ਅਤੇ ਨਹਾਉਣ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਜਾਂਦਾ ਹੈ| ਇਹ ਸ਼ਿਵਿਰ 2 ਅਗਸਤ ਤੋਂ ਲੈ ਕੇ 9 ਅਗਸਤ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਹਰ ਰੋਜ਼ 200 ਤੋ 250 ਕਾਵੜ ਯਾਤਰੀ ਹਿੱਸਾ ਲੈਂਦੇ ਹਨ ਅਤੇ ਹਰ ਰੋਜ਼ ਮੰਦਿਰ ਵਿੱਚ ਸ਼ਿਵ ਮਹਾਪੁਰਾਣ ਦਾ ਵਿਸ਼ੇਸ਼ ਪਾਠ ਕਰਵਾਇਆ ਜਾਂਦਾ ਹੈ| ਉਨ੍ਹਾਂ ਇਸ ਮੌਕੇ ਲਾਇਨਜ਼ ਕਲੱਬ ਮੁਹਾਲੀ ਦੇ ਮੈਂਬਰਾਂ ਦਾ ਪ੍ਰੋਗਰਾਮ ਵਿੱਚ ਪਹੁੰਚਣ ਤੇ ਜੀ ਆਇਆਂ ਕੀਤਾ ਅਤੇ ਸੇਵਾਦਾਰ ਰਾਜੇਸ਼ ਸ਼ਰਮਾ, ਅਰੁਣ ਕੁਮਾਰ, ਅਸ਼ੋਕ ਕੁਮਾਰ ਜੈਨ, ਦਰਸ਼ਨ ਲਾਲ, ਚੇਤਨ ਗੁਪਤਾ ਅਤੇ ਹੋਰ ਸੇਵਾਦਾਰਾਂ ਦਾ ਧੰਨਵਾਦ ਕੀਤਾ|

Leave a Reply

Your email address will not be published. Required fields are marked *