ਕਾਸ਼ੀ ਵਿੱਚ ਜੀ.ਐਸ.ਟੀ. ਦਾ ਵਿਰੋਧ, ਵਪਾਰੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਨਵੀਂ ਦਿੱਲੀ, 30 ਜੂਨ (ਸ.ਬ.) ਇਕ ਜੁਲਾਈ ਤੋਂ ਜੀ.ਐਸ.ਟੀ. ਲਾਗੂ ਹੋ ਜਾਵੇਗਾ| ਇਸ ਨੂੰ ਲੈ ਕੇ ਵਿਰੋਧ ਦੇ ਸੁਰ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ| ਇਹੀ ਕਾਰਨ ਹੈ ਕਿ ਮੋਦੀ ਦੇ ਸੰਸਦੀ     ਖੇਤਰ ਕਾਸ਼ੀ ਵਿੱਚ ਵੀ ਜੀ.ਐਸ.ਟੀ. ਲਾਗੂ ਕਰਨ ਤੇ ਵਿਰੋਧ ਦੇਖਣ ਪਿਆ| ਲੋਕਾਂ ਨੇ ਜੀ.ਐਸ.ਟੀ. ਦੇ ਵਿਰੋਧ ਵਿੱਚ ਇਕ ਅਨੋਖਾ ਪ੍ਰਦਰਸ਼ਨ ਕੀਤਾ| ਉਨ੍ਹਾਂ ਨੇ ਖੁਦ ਨੂੰ ਜ਼ੰਜੀਰਾ ਨਾਲ ਬੰਨ੍ਹ ਕੇ ਅਤੇ ਹੱਥ ਵਿੱਚ ਜੀ.ਐਸ.ਟੀ. ਦੇ ਵਿਰੋਧ ਵਿੱਚ ਪੋਸਟਰ ਫੜ ਕੇ ਨਾਅਰੇਬਾਜ਼ੀ ਕੀਤੀ| ਬਨਾਰਸ ਬੰਦ ਦੀ ਅਪੀਲ ਦੀ ਤਿਆਰੀ ਵਿੱਚ ਕਈ ਵਪਾਰਕ ਸੰਗਠਨਾਂ ਨੇ ਬੈਠਕ ਕੀਤੀ, ਉਥੇ ਹੀ ਇਕ ਪਾਸੇ ਵਪਾਰੀਆਂ ਨੇ ਸੜਕਾਂ ਤੇ ਉਤਰ ਕੇ ਕੇਂਦਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਤਾਂ ਅੱਜ ਬੰਦ ਨੂੰ ਸਫ਼ਲ ਬਣਾਉਣ ਲਈ ਕਈ  ਯਤਨ ਵੀ ਕੀਤੇ ਗਏ ਤਾਂ ਕਿ ਕੇਂਦਰ ਸਰਕਾਰ ਦਾ ਮਨ ਬਦਲ ਜਾਵੇ ਅਤੇ ਵਪਾਰੀਆਂ ਨੂੰ ਜੀ.ਐਸ.ਟੀ. ਤੋਂ ਮੁਕਤੀ ਮਿਲ ਸਕੇ| ਇਹੀ ਕਾਰਨ ਹੈ ਕਿ ਵਪਾਰੀਆਂ ਨੇ ਕੈਂਡਲ ਮਾਰਚ ਤੇ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ| ਇਸ ਪ੍ਰਦਰਸ਼ਨ ਵਿੱਚ ਬਿਲਡਰ, ਬੁਨਕਰ ਤੋਂ ਲੈ ਕੇ ਸਾੜੀ ਵਪਾਰੀ ਅਤੇ ਕਈ ਵਪਾਰਾਂ ਨਾਲ ਜੁੜੇ ਹੋਏ ਲੋਕ ਸ਼ਾਮਲ ਹੋਏ|  ਜ਼ਿਕਰਯੋਗ ਹੈ ਕਿ ਜੀ. ਐਸ.ਟੀ. ਨੂੰ ਲੈ ਕੇ ਪੂਰੇ ਦੇਸ਼ ਵਿੱਚ ਵਿਰੋਧ ਅਤੇ ਸਹਿਮਤੀ ਦੇ ਬੱਦਲ ਛਾਏ ਹੋਏ ਹਨ| ਅਜਿਹੇ ਵਿੱਚ ਆਮ ਵਪਾਰੀ ਜੋ ਜੀ.ਐਸ.ਟੀ. ਦੇ ਪੱਖ ਵਿੱਚ ਹੈ, ਇਸ ਦਾ ਸਵਾਗਤ ਕਰਨ ਲਈ ਅੱਗੇ ਆ ਰਹੇ ਹਨ, ਉਥੇ ਹੀ ਜੋ ਵਪਾਰੀ ਇਸ ਤੋਂ ਨਾਖੁਸ਼ ਹਨ, ਉਨ੍ਹਾਂ ਵੱਲੋਂ ਇਸ ਦੇ ਖਿਲਾਫ ਪ੍ਰਦਰਸ਼ਨ ਵੀ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *