ਕਾਹਲੋਂ ਦੀ ਅਗਵਾਈ ਵਿੱਚ ਜਥਾ ਰਵਾਨਾ

ਐਸ.ਏ.ਐਸ.ਨਗਰ, 8 ਦਸੰਬਰ (ਸ.ਬ.) ਅਕਾਲੀ ਦਲ ਵੱਲੋਂ ਮੋਗਾ ਵਿੱਚ ਕੀਤੀ ਗਈ ਪਾਣੀ ਬਚਾਉ ਪੰਜਾਬ ਬਚਾਉ ਰੈਲੀ ਵਿੱਚ ਹਿੱਸਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ  ਕਾਹਲੋਂ ਦੀ ਅਗਵਾਈ ਵਿੱਚ ਸਥਾਨਕ ਅਕਾਲੀ ਵਰਕਰਾਂ ਦਾ ਇੱਕ ਜੱਥਾ ਰਵਾਨਾ ਹੋਇਆ| ਇਸ ਮੌਕੇ ਸ੍ਰ. ਕਾਹਲੋਂ ਨੇ ਕਿਹਾ ਕਿ ਪਜਾੰਬ ਦੇ ਮੁਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦਾ ਪੰਜਾਬ ਦੇ ਪਾਣੀਆਂ ਦੀ ਰਾਖੀ ਵਿੱਚ ਵੱਡਾ ਯੋਗਦਾਨ ਰਿਹਾ ਹੈ ਅਤੇ ਅਕਾਲੀ ਦਲ ਦੇ ਵਰਕਰ ਇਸ ਮੁਹਿੰਮ ਵਿੱਚ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹਨ|
ਰੈਲੀ ਲਈ ਰਵਾਨਾ ਹੋਣ ਸਮੇਂ ਹੋਰਨਾਂ ਤੋਂ ਇਲਾਵਾ ਸਨ ਸੀਤਲ ਸਿੰਘ, ਸ੍ਰ.ਜਗਦੀਸ਼ ਸਿੰਘ, ਸ੍ਰ.ਨਸੀਬ ਸਿੰਘ ਸੰਧੂ, ਹਰਮਨ ਸੰਧੂ, ਤੇਜਿੰਦਰ ਸਿੰਘ ਸ਼ੇਰਗਿੱਲ, ਪੰਜਾਬ ਸਿੰਘ ਕੰਗ, ਹਰਿੰਦਰ ਸਿੰਘ ਖਹਿਰਾ, ਜਸਰਾਜ ਸਿੰਘ ਸੋਨੂੰ, ਅਰਵਿੰਦਰ ਸਿੰਘ ਬਿੰਨੀ ਇੰਚਾਰਜ ਅਟੀ ਵਿੰਗ ਮੁਹਾਲੀ, ਸ੍ਰ.ਦਵਿੰਦਰ ਸਿੰਘ ਖਾਲਸਾ, ਸ੍ਰ.ਸੁਖਪਾਲ ਸਿੰਘ ਗਿੱਲ, ਸ੍ਰ.ਸੁਰਿੰਦਰ ਸਿੰਘ ਕਲੇਰ ਸਰਕਲ ਪ੍ਰਧਾਨ ਫੇਜ਼-1, ਗੁਰਜੀਤ ਗੀਗੇਮਾਜਰਾ, ਦਲਜੀਤ ਸਿੰਘ ਫੇਜ਼-11, ਗੁਰਮੇਲ ਸਿੰਘ ਮੱਜੋਵਾਲ, ਪਰਮਜੀਤ ਸਿੰਘ ਸਿੱਧੂ, ਪਰਮਿੰਦਰ ਕੁੱਕਾ-67, ਰਘਵੀਰ ਸਿੰਘ ਰਾਏਪੁਰ, ਗੁਰਦਿੱਤ ਸਿੰਘ ਰਾਏਪੁਰ ਅਤੇ ਹੋਰ ਵੀ ਮੈਂਬਰ ਹਾਜ਼ਿਰ ਸਨ|

Leave a Reply

Your email address will not be published. Required fields are marked *