ਕਾਹਲੋਂ ਨੇ ਗੁਰੂ ਆਸਰਾ ਟਰੱਸਟ ਜਾ ਕੇ ਬੱਚੀਆਂ ਨਾਲ ਮਨਾਇਆ ਜਨਮ ਦਿਨ
ਐਸ. ਏ. ਐਸ. ਨਗਰ, 28 ਜੁਲਾਈ (ਸ.ਬ.) ਅਕਾਲੀ ਦਲ ਜਿਲ੍ਹਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਅੱਜ ਆਪਣਾ ਜਨਮ ਦਿਨ ਗੁਰੂ ਆਸਰਾ ਟਰੱਸਟ ਫੇਜ਼-7 ਜਾ ਕੇ ਉਥੇ ਰਹਿੰਦੀਆਂ ਬੱਚੀਆਂ ਨਾਲ ਮਨਾਇਆ| ਇਸ ਮੌਕੇ ਉਹਨਾਂ ਨੇ ਬੱਚੀਆਂ ਨੂੰ ਸ਼ਟੇਸ਼ਨਰੀ ਮਠਿਆਈ ਅਤੇ ਹੋਰ ਸਮਾਨ ਵੀ ਵੰਡਿਆ|
ਇਸ ਮੌਕੇ ਗੱਲਬਾਤ ਕਰਦਿਆਂ ਸ. ਕਾਹਲੋਂ ਨੇ ਕਿਹਾ ਕਿ ਸਾਨੂੰ ਆਪਣੇ ਜਨਮ ਦਿਨ ਅਤੇ ਹੋਰ ਮੌਕਿਆਂ ਉਪਰ ਕੀਤੇ ਜਾਣ ਵਾਲੇ ਸਮਾਗਮਾਂ ਵਿੱਚ ਉਹਨਾਂ ਬੱਚਿਆਂ ਨੂੰ ਵੀ ਜਰੂਰ ਸ਼ਾਮਲ ਕਰਨਾ ਚਾਹੀਦਾ ਹੈ , ਜਿਹਨਾਂ ਬੱਚਿਆਂ ਦੇ ਮਾਂ-ਬਾਪ ਇਸ ਦੁਨੀਆਂ ਵਿੱਚ ਨਹੀਂ ਹਨ| ਅਜਿਹਾ ਕਰਨ ਨਾਲ ਇਹਨਾਂ ਬੱਚਿਆਂ ਨੂੰ ਆਪਣੇ ਮਾਂ ਬਾਪ ਦੀ ਘਾਟ ਮਹਿਸੂਸ ਨਹੀਂ ਹੋਵੇਗੀ| ਉਹਨਾਂ ਕਿਹਾ ਕਿ ਅੱਜ ਕੁੜੀਆਂ ਹਰ ਖੇਤਰ ਵਿੱਚ ਮੁੰਡਿਆਂ ਨਾਲੋਂ ਅੱਗੇ ਜਾ ਰਹੀਆਂ ਹਨ| ਇਸ ਲਈ ਕੁੜੀਆਂ ਨੂੰ ਵਿਸ਼ੇਸ਼ ਸਤਿਕਾਰ ਦੇਣਾ ਚਾਹੀਦਾ ਹੈ|
ਇਸ ਮੌਕੇ ਉਹਨਾਂ ਨਾਲ ਹਰਿੰਦਰ ਸਿੰਘ ਖਹਿਰਾ, ਪੰਜਾਬ ਸਿੰਘ ਕੰਗ, ਨਸੀਬ ਸਿੰਘ ਸੰਧੂ, ਅਰਵਿੰਦਰ ਸਿੰਘ ਬਿੰਨੀ, ਜਰਮਨਜੀਤ ਸਿੰਘ ਗਿੱਲ, ਤੇਜਿੰਦਰ ਸਿੰਘ ਸ਼ੇਰਗਿੱਲ ਵੀ ਮੌਜੂਦ ਸਨ|