ਕਾਹਲੋਂ ਵਲੋਂ ਅਮਰੀਕੀ ਰਾਸ਼ਟਰਪਤੀ ਟਰੰਪ ਵਲੋਂ ਪਰਵਾਸੀਆਂ ਨੂੰ ਜਾਨਵਰ ਕਹਿਣ ਦੀ ਨਿਖੇਧੀ

ਐਸ ਏ ਐਸ ਨਗਰ, 18 ਮਈ (ਸ.ਬ.) ਕੌਂਸਲਰ ਅਤੇ ਅਕਾਲੀ ਦਲ ਮੁਹਾਲੀ ਸ਼ਹਿਰੀ ਦੇ ਸਾਬਕਾ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਵਲੋਂ ਪਰਵਾਸੀਆ ਨੂੰ ਜਾਨਵਰ ਕਹਿਣ ਦੀ ਨਿਖੇਧੀ ਕੀਤੀ ਹੈ|
ਇਕ ਬਿਆਨ ਵਿੱਚ ਸ੍ਰ. ਕਾਹਲੋਂ ਨੇ ਕਿਹਾ ਕਿ ਪਰਵਾਸੀ ਭਾਰਤੀਆਂ ਨੇ ਅਮਰੀਕਾ ਦੀ ਤਰੱਕੀ ਵਿੱਚ ਬਹੁਤ ਹੀ ਯੋਗਦਾਨ ਪਾਇਆ ਹੈ| ਉਹਨਾਂ ਕਿਹਾ ਕਿ ਅਮਰੀਕਾ ਦੀ ਤਰਕੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਭਾਰਤੀਆਂ ਦੀ ਸ਼ਲਾਘਾ ਕਰਨ ਦੀ ਥਾਂ ਪਰਵਾਸੀਆਂ ਨੂੰ ਜਾਨਵਰ ਹੀ ਦੱਸਿਆ ਜਾ ਰਿਹਾ ਹੈ, ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ| ਉਹਨਾਂ ਕਿਹਾ ਕਿ ਅਮਰੀਕਾ ਵਿੱਚ ਪਰਵਾਸੀ ਸਿੱਖ ਵੀ ਵਸਦੇ ਹਨ ਜੋ ਕਿ ਅਮਰੀਕਾ ਦੇ ਹੀ ਸਹਿਰੀ ਹਨ ਪਰ ਪਰਵਾਸੀਆਂ ਵਿਚ ਉਹ ਵੀ ਆ ਗਏ ਹਨ| ਇਸ ਤਰ੍ਹਾਂ ਟਰੰਪ ਨੇ ਆਪਣਾ ਪਰਵਾਸੀ ਵਿਰੋਧੀ ਚਿਹਰਾ ਸਭ ਦੇ ਸਾਹਮਣੇ ਲੈ ਆਂਦਾ ਹੈ|

Leave a Reply

Your email address will not be published. Required fields are marked *