ਕਾਹਲੋਂ ਵਲੋਂ ਬਿਜਲੀ ਬਿਲਾਂ ਉਪਰ 2 ਫੀਸਦੀ ਟੈਕਸ ਲਗਾਉਣ ਦੀ ਨਿਖੇਧੀ

ਐਸ ਏ ਐਸ ਨਗਰ, 18 ਅਕਤੂਬਰ (ਸ.ਬ.) ਸ਼੍ਰੋਮਣੀ ਅਕਾਲੀ ਦਲ ਜਿਲਾ ਮੁਹਾਲੀ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ ਨੇ ਪੰਜਾਬ ਸਰਕਾਰ ਵਲੋਂ  ਸ਼ਹਿਰੀ ਖੇਤਰ ਵਿਚ ਬਿਜਲੀ ਦੇ ਬਿਲਾਂ ਉਪਰ ਦੋ ਫੀਸਦੀ ਟੈਕਸ ਲਗਾਉਣ ਦੀ ਨਿਖੇਧੀ ਕੀਤੀ ਹੈ|
ਇਕ ਬਿਆਨ ਵਿਚ ਸ ਕਾਹਲੋਂ ਨੇ ਕਿਹਾ ਕਿ ਬਿਜਲੀ ਬਿਲਾਂ ਉਪਰ ਦੋ ਫੀਸਦੀ ਟੈਕਸ ਲਗਾ ਕੇ ਸਰਕਾਰ ਨੇ ਲੋਕਾਂ ਨੂੰ ਦਿਵਾਲੀ ਦਾ ਤੋਹਫਾ ਦਿਤਾ ਹੈ| ਇਸ ਕਾਰਨ ਮਹਿੰਗਾਈ ਦੀ ਚੱਕੀ ਵਿਚ ਪੀਸੇ ਜਾ ਰਹੇ ਲੋਕਾਂ ਉਪਰ ਹੋਰ ਵੀ ਬੋਝ ਪੈ ਗਿਆ ਹੈ| ਉਹਨਾਂ ਕਿਹਾ ਕਿ ਸਰਕਾਰ ਨੁੰ ਆਪਣੀ ਆਮਦਨ ਵਧਾਉਣ ਦੇ ਹੋਰ ਉਪਰਾਲੇ ਕਰਨੇ ਚਾਹੀਦੇ ਹਨ ਪਰ ਆਮ ਲੋਕਾਂ ਉਪਰ ਬੋਝ ਪਾ ਕੇ ਉਨਾਂ ਦਾ ਕੰਚੂਮਰ ਨਹੀਂ ਕਢਣਾ ਚਾਹੀਦਾ|
ਉਹਨਾਂ ਕਿਹਾ ਕਿ ਇਕ ਪਾਸੇ ਤਾਂ ਸਰਕਾਰ ਲੋਕਾਂ ਦੇ ਟੈਕਸ ਮਾਫ ਕਰਨ ਦੀ ਗਲ ਕਰ ਰਹੀ ਹੈ ਪਰ ਦੂਜੇ ਪਾਸੇ ਹੋਰ ਟੈਕਸ ਲਗਾ ਕੇ ਲੋਕਾਂ ਉਪਰ ਵਿੱਤੀ ਬੋਝ ਪਾ ਰਹੀ ਹੈ|
ਉਹਨਾ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਦਾ ਅਕਾਲੀ ਦਲ ਵਲੋਂ ਵਿਰੋਧ ਕੀਤਾ ਜਾਵੇਗਾ|

Leave a Reply

Your email address will not be published. Required fields are marked *