ਕਾਹਲੋਂ ਵੱਲੋਂ ਮਸ਼ਾਲ ਮਾਰਚ ਦਾ ਪੋਸਟਰ ਰਿਲੀਜ

ਐਸ ਏ ਐਸ ਨਗਰ, 28 ਜੁਲਾਈ (ਸ.ਬ.) ਸ਼ਹੀਦ ਊਧਮ ਸਿੰਘ ਮੈਮੋਰੀਅਲ ਭਵਨ ਸੁਸਾਇਟੀ ਚੰਡੀਗੜ੍ਹ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਤੇ ਚੰਡੀਗੜ੍ਹ ਵਿਖੇ ਕਰਵਾਏ ਜਾ ਰਹੇ ਮਸ਼ਾਲ ਮਾਰਚ ਦਾ ਪੋਸਟਰ ਅੱਜ ਸ. ਪਰਮਜੀਤ ਸਿੰਘ ਕਾਹਲੋਂ ਪ੍ਰਧਾਨ ਅਕਾਲੀ ਦਲ ਜਿਲ੍ਹਾ ਮੁਹਾਲੀ ਸ਼ਹਿਰੀ ਨੇ ਰਿਲੀਜ ਕੀਤਾ|
ਇਸ ਮੌਕੇ ਸ. ਕਾਹਲੋਂ ਨੇ ਦਸਿਆ ਕਿ ਇਹ ਮਸ਼ਾਲ ਮਾਰਚ 30 ਜੁਲਾਈ ਨੂ ਸ਼ਹੀਦ ਊਧਮ ਸਿੰਘ ਭਵਨ ਸੈਕਟਰ-44 ਤੋਂ ਸੁਖਨਾ ਝੀਲ ਤੱਕ ਜਾਵੇਗਾ| ਇਹ ਮਸ਼ਾਲ ਮਾਰਚ ਕੈਂਸਰ ਪੀੜਤ ਬੱਚਿਆਂ ਨੂੰ ਸਮਰਪਿਤ ਹੋਵੇਗਾ| ਇਸ ਮੌਕੇ ਕੈਂਸਰ ਪੀੜਤ ਬੱਚੇ ਹੀ ਮੁੱਖ ਮਹਿਮਾਨ ਹੋਣਗੇ|

Leave a Reply

Your email address will not be published. Required fields are marked *