ਕਾਹਿਰਾ : ਰਸਾਇਣ ਨਾਲ ਭਰੇ ਟੈਂਕ ਵਿੱਚ ਧਮਾਕਾ, 12 ਜ਼ਖਮੀ

ਕਾਹਿਰਾ, 13 ਜੁਲਾਈ (ਸ.ਬ.) ਕਾਹਿਰਾ ਦੇ ਹਵਾਈ ਅੱਡੇ ਨੇੜੇ ਰਸਾਇਣ ਨਾਲ ਭਰੇ ਇਕ ਟੈਂਕ ਵਿਚ ਅੱਜ ਇਕ ਭਿਆਨਕ ਧਮਾਕਾ ਹੋਇਆ| ਇਸ ਧਮਾਕੇ ਵਿਚ ਘੱਟ ਤੋਂ ਘੱਟ 12 ਵਿਅਕਤੀ ਜ਼ਖਮੀ ਹੋ ਗਏ| ਫੌਜ ਨੇ ਦੱਸਿਆ ਕਿ ਗਵਾਹਾਂ ਨੇ ਧਮਾਕੇ ਦੀ ਤੇਜ਼ ਆਵਾਜ ਸੁਣਨ ਮਗਰੋਂ ਉਨ੍ਹਾਂ ਨੂੰ ਸੂਚਿਤ ਕੀਤਾ| ਕਈ ਲੋਕਾਂ ਨੇ ਸੋਸ਼ਲ ਮੀਡੀਆ ਤੇ ਧੂੰਏ ਅਤੇ ਅੱਗ ਦੀਆਂ ਲਪਟਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ| ਸੁਰੱਖਿਆ ਸੂਤਰਾਂ ਨੇ ਦੱਸਿਆ ਕਿ ਜ਼ਖਮੀ 12 ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ|
ਫੌਜ ਦੇ ਬੁਲਾਰਾ ਤਾਮੇਰ ਅਲ ਰੇਫਾਈ ਨੇ ਟਵਿੱਟਰ ਤੇ ਦੱਸਿਆ ਕਿ ਧਮਾਕੇ ਦਾ ਕਾਰਨ ਗਰਮੀ ਵਧਣਾ ਸੀ| ਧਮਾਕਾ ਫੌਜ ਦੇ ਕੰਟਰੋਲ ਵਾਲੇ ਇਲਾਕੇ ਵਿਚ ਰਸਾਇਣਕ ਉਦਯੋਗ ਵਿਚ ਮੁਹਾਰਤ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਕੰਪਨੀ ਵਿਚ ਹੋਇਆ| ਨਾਗਰਿਕ ਹਵਾਬਾਜ਼ੀ ਵਿਭਾਗ ਦੇ ਬੁਲਾਰੇ ਬਾਸੇਮ ਅਬਦੇਲ ਕਰੀਮ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਧਮਾਕਾ ਹਵਾਈ ਅੱਡੇ ਦੇ ਅੰਦਰ ਹੋਇਆ| ਉਨ੍ਹਾਂ ਨੇ ਕਿਹਾ ਕਿ ਇਸ ਧਮਾਕੇ ਨਾਲ ਉਡਾਣਾਂ ਤੇ ਕੋਈ ਅਸਰ ਨਹੀਂ ਪਿਆ|

Leave a Reply

Your email address will not be published. Required fields are marked *