ਕਿਉਂ ਵੱਧ ਰਹੇ ਹਨ ਕਿਸਾਨ ਖੁਦਕਸ਼ੀਆਂ ਦੇ ਮਾਮਲੇ?

ਸਾਡਾ ਭਾਰਤ ਦੇਸ਼ ਜਿਸ ਨੂੰ ਦੁਨੀਆਂ ਵਿੱਚ ਗੁਰੂ ਪੀਰਾਂ ਦੇਵੀ ਦੇਵਤਿਆਂ ਅਤੇ ਮਸਤ ਫਕੀਰਾਂ ਦੀ ਧਰਤੀ ਕਿਹਾ ਜਾਂਦਾ ਹੈ ਵਿੱਚ ਕਿਸਾਨ (ਜਿਸ ਨੂੰ ਅੰਨਦਾਤਾ ਵੀ ਕਿਹਾ ਜਾਂਦਾ ਹੈ) ਦੀ ਬਦੋਲਤ ਅਸੀਂ ਦੋ ਵਕਤ ਦੀ ਰੋਟੀ ਖਾਂਦੇ ਹਾਂ ਅਤੇ ਜਿਊਂਦੇ ਰਹਿੰਦੇ ਹਾਂ| ਉਸ ਕਿਸਾਨ ਦੀ ਹਾਲਾਤ ਇਹ ਹੈ ਕਿ ਉਹ ਵਿਚਾਰਾ ਕਰਜੇ ਦੇ ਬੋਝ ਹੇਠ ਦੱਬਿਆ ਆਤਮ ਹੱਤਿਆ ਕਰਨ ਨੂੰ ਮਜਬੂਰ ਹੈ| ਉਹ ਕਰਜਾ ਭਾਵੇਂ ਸੇਠ ਸ਼ਾਹੂਕਾਰ ਦਾ ਹੋਵੇ ਭਾਵੇਂ ਆੜਤੀਏ ਦਾ ਹੋਵੇ ਜਾਂ ਬੈਂਕ ਦਾ ਹੋਵੇ ਇਕ ਵਾਰ ਲੈ ਲਵੇ ਫਿਰ ਉਹ ਉਸ ਦੀ ਜਾਨ ਲੈ ਕੇ ਹੀ ਛੱਡਦਾ ਹੈ| ਅਫਸੋਸ ਦੀ ਗੱਲ ਤਾਂ ਇਹ ਹੈ ਕਿ ਇਸ ਬਾਰੇ ਕਦੇ ਕਿਸੇ ਸਰਕਾਰ ਜਾਂ ਸੈਂਟਰ ਨੇ ਨਹੀਂ ਸੋਚਿਆ|
ਕਿਸਾਨ ਦੀਆਂ 4 ਕਿਸ਼ਤਾਂ ਕੀ ਰੁਕੀਆ ਉਸ ਦੇ ਘਰ ਦੇ ਚੱਕਰ ਸ਼ੁਰੂ, ਵਿਚਾਰਾ ਸ਼ਰਮ ਦੇ ਮਾਰੇ ਪੂਰੇ ਪਿੰਡ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਹਿੰਦਾ ਉਹ ਭਾਵੇਂ ਟਰੈਕਟਰ ਦੀਆਂ ਹੋਣ ਭਾਵੇਂ ਬੈਂਕਾਂ ਤੋਂ ਲਏ ਹੋਏ ਕਰਜੇ ਦੀਆਂ ਹੋਣ ਅਤੇ ਵਿਜੈ ਮਾਲਿਆ ਵਰਗਾ ਭਾਵੇਂ ਸਾਰੇ ਬੈਂਕਾਂ ਦਾ 9000 ਹਜਾਰ ਕਰੋੜ ਲੈ ਕੇ ਵਿਦੇਸ਼ ਵਿੱਚ ਬੈਠਾ ਐਸ਼ ਕਰਦਾ ਹੋਵੇ ਦਾ ਕੁਝ ਨਹੀਂ ਵਿਗੜ ਸਕਦਾ| ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਕਿਸਾਨ ਮਜਬੂਰੀ ਵਿੱਚ ਕਰਜਾ ਲੈਂਦੇ ਹਨ ਕਈ ਕਿਸਾਨ ਆਪਣੀ ਸ਼ਾਨੋ ਸ਼ੋਕਤ ਦਿਖਾਉਣ ਲਈ ਵਿਆਹ ਸ਼ਾਦੀਆਂ ਵਾਸਤੇ ਕਰਜਾ ਲੈਂਦੇ ਹਨ ਅਤੇ ਕਈ ਕੋਠੀਆਂ ਤੇ ਬੰਗਲੇ ਬਨਾਉਣ ਵਾਸਤੇ ਵੀ ਬੈਂਕਾਂ ਕੋਲੋਂ ਕਰਜਾ ਲੈਂਦੇ ਹਨ ਪਰ ਜਦੋਂ ਵਾਪਿਸ ਨਹੀਂ ਕੀਤਾ ਜਾਂਦਾ ਤਾਂ ਫਿਰ ਉਹ ਆਤਮ ਹੱਤਿਆ ਵਰਗਾ ਕਦਮ ਚੁੱਕਦੇ ਹਨ ਪਰ ਜਿਹੜੇ ਕਿਸਾਨ ਬੀਜ ਖਾਦ ਅਤੇ  ਖੇਤੀ ਵਾਸਤੇ ਕਰਜਾ ਲੈਂਦੇ ਹਨ| ਇਸ ਆਸ ਵਿੱਚ ਕਿ ਫਸਲ ਚੰਗੀ ਹੋਵੇਗੀ ਅਤੇ ਕਰਜਾ ਵਾਪਿਸ ਹੋ ਜਾਉ ਪਰ ਫਸਲ ਖਰਾਬ ਹੋਣ ਕਰਕੇ ਉਹਨਾਂ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਜਾਂਦਾ ਹੈ| ਸਰਕਾਰ ਨੂੰ ਉਨ੍ਹਾਂ ਛੋਟੇ ਕਿਸਾਨਾਂ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਫਸਲ ਦੇ ਅੱਧੇ ਰੇਟ ਅਤੇ ਬੀਜਾਂ ਖਾਦਾਂ ਤੇ ਜਿਆਦਾ ਸਭਸਿਡੀ ਦੇਣੀ ਚਾਹੀਦੀ ਹੈ ਤਾਂ ਕਿ ਕਰਜੇ ਵਿੱਚ ਡੁੱਬਿਆ ਕਿਸਾਨ ਆਪਣੇ ਪੈਰਾਂ ਤੇ ਖੜ੍ਹਾ ਹੋ ਸਕੇ ਅਤੇ ਅੰਨਦਾਤਾ ਕਹਾਉਣ ਵਾਲਾ ਕਿਸਾਨ ਦਾਤਾ ਹੀ ਬਣਿਆ ਰਹੇ| ਅੰਨ ਦੇਣ ਵਾਲਾ ਕਿਸਾਨ ਜਾਨਾਂ ਨਾ ਦੇਵੇ|
ਰਾਜ ਕੁਮਾਰ ਅਰੋੜਾ

Leave a Reply

Your email address will not be published. Required fields are marked *