ਕਿਊਂ ਹੋ ਰਹੀ ਹੈ ਕਾਂਗਰਸ ਵਲੋਂ ਬੈਲੇਟ ਪੇਪਰਾਂ ਰਾਹੀਂ ਚੋਣਾਂ ਕਰਵਾਉਣ ਦੀ ਮੰਗ

ਬੀਤੇ ਦਿਨੀ ਜਦੋਂ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਵਲੋਂ ਇਹ ਮੰਗ ਕੀਤੀ ਗਈ ਹੈ ਕਿ ਦੇਸ਼ ਵਿੰਚ ਹੋਣ ਵਾਲੀਆਂ ਚੋਣਾ ਦਾ ਅਮਲ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਦੀ ਥਾਂ ਬੈਲੇਟ ਪੇਪਰਾਂ ਦੇ ਪੁਰਾਣੇ ਤਰੀਕੇ ਨਾਲ ਕਰਵਾਈ ਜਾਵੇ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਵੀ ਹੁਣ ਹੋਰਨਾਂ ਸਿਆਸੀ ਪਾਰਟੀਆਂ ਵਾਂਗ ਇਲੈਕਟਾਨਿਕ ਵੋਟਿਗ ਮਸ਼ੀਨਾਂ ਤੇ ਹੋਣ ਵਾਲੀ ਵੋਟਿੰਗ ਦੌਰਾਨ ਕੀਤੀ ਜਾਣ ਵਾਲੀ ਜਾਅਲਸਾਜੀ ਦੇ ਦੋਸ਼ਾਂ ਤੋਂ ਸਹਿਮਤ ਹੋ ਚੁੱਕੀ ਹੈ ਅਤੇ ਉਸਨੂੰ ਇਹ ਲਗਦਾ ਹੈ ਕਿ ਇਹਲਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾਲ ਕੀਤੀ ਜਾਣ ਵਾਲੀ ਗੜਬੜੀ ਦੀਆਂ ਸ਼ਿਕਾਇਤਾਂ ਨੂੰ ਉਹ ਜਾਇਜ ਮੰਨਦੀ ਹੈ| ਕਾਂਗਰਸ ਨੇ ਈਵੀਏਮ ਤੇ ਨਿਸ਼ਾਨਾ ਸਾਧਦੇ ਹੋਏ ਜਿਸ ਤਰ੍ਹਾਂ ਵੋਟ ਪਰਚੀਆਂ ਰਾਹੀਂ ਮਤਦਾਨ ਕਰਾਉਣ ਦੀ ਮੰਗ ਕੀਤੀ ਹੈ, ਉਸ ਨਾਲ ਉਸ ਨੇ ਇਸ ਸੰਬੰਧੀ ਆਪਣੀ ਸੋਚ ਸਪਸ਼ਟ ਕਰ ਦਿੱਤੀ ਹੈ|
ਜਾਹਿਰ ਹੈ ਕਿ ਕਾਂਗਰਸ ਵਲੋਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਬਾਰੇ ਦਿੱਤੇ ਗਏ ਇਸ ਬਿਆਨ ਦੀ ੁਸਭਤੋਂ ਜਿਆਦਾ ਤਕਲੀਫ ਭਾਜਪਾ ਨੂੰ ਹੀ ਹੋਈ ਹੈ| ਭਾਜਪਾ ਦਾ ਕਹਿਣਾ ਹੈ ਕਿ ਈਵੀਐਮ ਤੇ ਸਵਾਲ ਚੁੱਕਣਾ ਇੱਕ ਗੈਰਜਰੂਰੀ ਮਸਲੇ ਨੂੰ ਤੂਲ ਦੇਣ ਤੋਂ ਇਲਾਵਾ ਹੋਰ ਕੁੱਝ ਨਹੀਂ ਹੈ ਅਤੇ ਇਹ ਸਿਰਫ ਜਨਤਾ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਕੀਤਾ ਜਾ ਰਿਹਾ ਹੈ| ਭਾਜਪਾ ਆਗੂਆਂ ਦਾ ਇਹ ਵੀ ਤਰਕ ਹੈ ਕਿ ਗੁਜਰਾਤ ਵਿਧਾਨਸਭਾ ਚੋਣਾਂ ਤੋਂ ਬਾਅਦ ਕਾਂਗਰਸੀ ਨੇਤਾਵਾਂ ਨੇ ਇਹਨਾਂ ਮਸ਼ੀਨਾਂ ਤੇ ਭਰੋਸਾ ਜਤਾਇਆ ਸੀ| ਭਾਜਪਾ ਆਗੂ ਤਾਂ ਕਾਂਗਰਸ ਉੱਪਰ ਉਲਟਾ ਦੋਸ਼ ਲਗਾ ਰਹੇ ਹਨ ਕਿ ਸ਼ਾਇਦ ਗੋਰਖਪੁਰ ਅਤੇ ਫੂਲਪੁਰ ਵਿੱਚ ਕਾਂਗਰਸ ਦੀ ਜ਼ਮਾਨਤ ਜਬਤ ਹੋਣ ਕਾਰਨ ਹੁਣ ਕਾਂਗਰਸ ਨੇ ਇਹ ਗੰਲ ਮੰਨ ਲਈ ਹੈ ਕਿ ਉਸਦਾ ਚੋਣ ਭਵਿੱਖ ਾਹਨੇਰੇ ਵਿੱਚ ਹੈ ਅਤੇ ਇਸ ਲਈ ਉਹ ਈਵੀਐਮ ਨੂੰ ਖਲਨਾਇਕ ਬਣਾਉਣ ਤੇ ਆਮਾਦਾ ਹੈ ਜਿਸਦਾ ਚਲਨ ਖੁਦ ਉਸਦੇ ਸਮਾਂ ਵਿੱਚ ਸ਼ੁਰੂ ਹੋਇਆ ਸੀ|
ਭਾਜਪਾ ਆਗੂ ਇਹ ਕਹਿ ਸਕਦੇ ਹਨ ਕਿ ਈਵੀਐਮ ਤੇ ਨਿਸ਼ਾਨਾ ਸਾਧ ਕੇ ਕਾਂਗਰਸ ਸਿਰਫ ਚੋਣ ਪ੍ਰਕ੍ਰਿਆ ਨੂੰ ਹੀ ਕਟਘਰੇ ਵਿੱਚ ਨਹੀਂ ਖੜਾ ਕਰ ਰਹੀ ਹੈ ਬਲਕਿ ਉਹ ਸੰਵਿਧਾਨਕ ਸੰਸਥਾ ਚੋਣ ਕਮਿਸ਼ਨ ਨੂੰ ਵੀ ਬਦਨਾਮ ਕਰ ਰਹੀ ਹੈ| ਇਸ ਸਭ ਦੇ ਬਾਵਜੂਦ ਕਾਂਗਰਸ ਵਲੋਂ ਇਲੈਕਟਾਨਿਕਿ ਵੋਟਿਨੰਗ ਮਸ਼ੀਨਾਂ ਦੀ ਕਾਰਗੁਜਾਰੀ ਤੇ ਜਿਹੜਾ ਸਵਾਲ ਚੁੱਕਿਆ ਗਿਆ ਹੈ ਵੁਸ ਦੀ ਸ਼ੁਰੂਆਤ ਦੇਸ਼ ਵਿੰ ਭਾਜਪਾ ਅਗਵਾਈ ਵਾਲੀ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਹੀ ਹੋਈ ਹੈ ਅਤੇ ਇਸ ਦੌਰਾਨ ਇਹਨਾਂ ਮਸ਼ੀਨਾਂ ਵਿੱਚ ਗੜਬੜੀ ਦੇ ਇੱਕ ਤੋਂ ਬਾਅਦ ਇੱਕ ਮਾਮਲੇ ਲਅਗਾਤਾਰ ਸਾਮ੍ਹਣੇ ਆਉਂਦੇ ਰਹੇ ਹਨ| ਹਾਲਾਂਕਿ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਬੈਲੇਟ ਪੇਪਰਾਂ ਨਾਲ ਚੋਣ ਕਰਵਾਉਣ ਦੇ ਅਮਲ ਵਿੱਚ ਧਾਂਧਲੇਬਾਜੀ ਨਹੀਂ ਹੁੰਦੀ ਅਤੇ ਬਾਹੂਬਲੀਆਂ ਵਲੋਂ ਪੋਲਿੰਗ ਬੂਥਾਂ ਤੇ| ਕਬਜੇ ਕਰਕੇ ਸਾਰੇ ਬੈਲੇਟ ਪੇਪਰਾਂ ਤੇ ਜਾਅਲੀ ਵੋਟਾਂ ਪਾਉਣ ਦੀ ਸਾਡੇ| ਦੇਸ਼ ਵਿੰਚ ਪਹਿਲਾਂ ਜਿਹੜੀ ਪਰੰਪਰਾ ਚਲਦੀ ਰਰਹੀ ਹੈ ਉਸਤੇ ਰੋਕ ਲਗਾਉਣਾ ਤਾਂ ਹੀ ਸੰਭਵ ਹੋਇਆ ਹੈ ਜਦੋਂ ਇਹਨਾਂ ਇਲੈਕਟਾਨਿਕ ਵੋਟਿੰਗ ਮਸ਼ੀਨਾਂ ਰਾਂਹੀ ਚੋਣ ਅਮਲ ਦੀ ਸ਼ੁਰੂਆਤ ਹੋਈ ਸੀ|
ਕਾਂਗਰਸ ਦੇ ਇਸ ਬਿਆਨ ਤੇ ਇਲਜਾਮ ਤਾਂ ਲਗਾਏ ਜਾ ਸਕਦੇ ਹਨ ਪਰੰਤੂ ਇਹ ਮਸਲਾ ਚੁੱਕ ਕੇ ਕਾਂਗਰਸ ਨੇ ਦੇਸ਼ ਦੇ ਪੂਰੇ ਚੋਣ ਅਮਲ ਨੂੰ ਕਟਘਰੇ ਵਿੱਚ ਖੜ੍ਹਾ ਕਰ ਦਿੱਤਾ ਹੈ| ਜਦੋਂ ਤਕ ਇਲੇਕਟਾਨਿਕ ਵੋਟਿੰਗ ਮਸ਼ੀਨਾਂ ਰਾਂਹੀ ਪੈਣ ਵਾਲੀਆਂ ਵੋਟਾਂ ਦੇ ਅਮਲ ਵਿੱਚ ਗੜਬੜੀਆਂ ਸਾਮ੍ਹਣੇ ਆਉਂਦੀਅਲਾਂ ਰਹਿਣਗੀਆਂ, ਇਹਨਾਂ ਵੋਟਿੰਗ ਮਸ਼ੀਨਾਂ ਅਤੇ ਚੋਣ ਕਮਿਸ਼ਨ ਦੀ ਭੂਮਿਕਾ ਤੇ ਸਵਾਲ ਤਾਂ ਉਠਣਗੇ ਹੀ ਅਤੇ ਕਾਂਗਰਸ ਵਲੋਂ ਜਾਰੀ ਬਿਆਨ ਨੇ ਇੱਕ ਵਾਰ ਫਿਰ ਇਹਨਾਂ ਸਵਾਲਾਂ ਨੂੰ ਦੇਸ਼ ਦੇ ਸਾਮ੍ਹਣੇ ਲਿਆ ਦਿੱਤਾ ਹੈ|
ਅਭੈ ਚੌਹਾਨ

Leave a Reply

Your email address will not be published. Required fields are marked *