ਕਿਊਬਾ ਵਿੱਚ ਤੈਨਾਤ ਅਮਰੀਕੀ ਡਿਪਲੋਮੈਟਾਂ ਨੂੰ ਲੱਗੀਦਿਮਾਗੀ ਬਿਮਾਰੀ ਦਾ ਸੁਰਾਗ ਨਹੀਂ ਲੱਭ ਪਾਈ ਕਿਊਬਾ ਸਰਕਾਰ

ਕਿਊਬਾ, 11 ਜੂਨ (ਸ.ਬ.) ਹਵਾਨਾ ਵਿੱਚ ਤਾਇਨਾਤ ਅਮਰੀਕਾ ਦੇ 20 ਤੋਂ ਵਧੇਰੇ ਅਧਿਕਾਰੀਆਂ ਨੂੰ ਦਿਮਾਗੀ ਸੱਟਾਂ ਲੱਗੀਆਂ ਹਨ, ਜਿਸ ਬਾਰੇ ਅਮਰੀਕੀ ਵਿਦੇਸ਼ ਮੰਤਰਾਲੇ ਦਾ ਕਹਿਣਾ ਸੀ ਕਿ ਇਹ ਸਿਹਤ ਹਮਲੇ ਦਾ ਨਤੀਜਾ ਹੋ ਸਕਦਾ ਹੈ| ਅਜਿਹੀ ਸੰਭਾਵਨਾ ਹੈ ਕਿ ਇਹ ਹਮਲੇ ਅਣਪਛਾਤੇ ਰਹੱਸਮਈ ਹਥਿਆਰ ਵਰਗੀ ਫੌਜੀ ਜਾਂ ਮਾਈਕ੍ਰੋਵੇਵ ਡਿਵਾਈਸ ਨਾਲ ਕੀਤੇ ਗਏ ਹੋਣਗੇ| ਅਮਰੀਕੀ ਡਿਪਲੋਮੈਟਾਂ ਤੇ 2016 ਦੇ ਅਖੀਰ ਤੋਂ 2017 ਦੀਆਂ ਗਰਮੀਆਂ ਵਿਚਕਾਰ ਜ਼ਿਆਦਾ ਹਮਲੇ ਹੋਏ| ਇਨ੍ਹਾਂ ਹਮਲਿਆਂ ਵਿੱਚ ਡਿਪਲੋਮੈਟਾਂ ਨੂੰ ਸੁਣਨ ਵਿੱਚ ਪ੍ਰੇਸ਼ਾਨੀ, ਚੱਕਰ ਆਉਣਾ, ਨੀਂਦ ਘੱਟ ਆਉਣਾ, ਨਜ਼ਰ ਦੀ ਸਮੱਸਿਆ ਆਦਿ ਸਮੱਸਿਆਵਾਂ ਆਈਆਂ ਹਨ| ਕਿਊਬਾ ਦੇ ਅਧਿਕਾਰੀਆਂ ਨੇ ਅੱਜ ਕਿਹਾ ਉਹ ਹੁਣੇ ਵੀ ਰਹੱਸਮਈ ਤਰੀਕੇ ਨਾਲ ਅਮਰੀਕੀ ਡਿਪਲੋਮੈਟਾਂ ਦੇ ਬੀਮਾਰ ਪੈਣ ਦੀ ਗੁੱਥੀ ਨੂੰ ਸੁਲਝਾ ਨਹੀਂ ਸਕੇ ਹਨ|
ਅਮਰੀਕਾ ਨੇ ਕਿਊਬਾ ਨੂੰ ਕਿਹਾ ਸੀ ਕਿ ਜਾਂ ਤਾਂ ਉਹ ਇਨ੍ਹਾਂ ਹਮਲਿਆਂ ਦਾ ਜ਼ਿੰਮੇਵਾਰ ਹੈ ਜਾਂ ਇਨ੍ਹਾਂ ਹਮਲਿਆਂ ਤੋਂ ਉਹ ਡਿਪਲੋਮੈਟਾਂ ਦੀ ਰੱਖਿਆ ਕਰਨ ਵਿੱਚ ਨਾਕਾਮ ਰਿਹਾ ਹੈ| ਅਮਰੀਕਾ ਨੇ ਆਪਣੇ ਅੱਧੇ ਤੋਂ ਵਧੇਰੇ ਡਿਪਲੋਮੈਟਾਂ ਨੂੰ ਵਾਪਸ ਅਮਰੀਕਾ ਬੁਲਾ ਲਿਆ ਸੀ ਅਤੇ ਵਾਸ਼ਿੰਗਟਨ ਤੋਂ ਕਿਊਬਾ ਦੇ 15 ਡਿਪਲੋਮੈਟਾਂ ਨੂੰ ਬਰਖਾਸਤ ਕਰ ਦਿੱਤਾ ਸੀ| ਅਮਰੀਕਾ ਅਤੇ ਕਿਊਬਾ ਵਿਚਕਾਰ 2015 ਵਿੱਚ ਸੰਬੰਧਾਂ ਵਿੱਚ ਸੁਧਾਰ ਦੇ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਇਸ ਮੁੱਦੇ ਨੂੰ ਲੈ ਕੇ ਵੱਡੀ ਡਿਪਲੋਮੈਟ ਸਮੱਸਿਆ ਪੈਦਾ ਹੋ ਗਈ ਸੀ|
ਕਿਊੂਬਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕਿਊੂਬਾ ਅਤੇ ਅਮਰੀਕੀ ਮਾਹਿਰਾਂ ਤੋਂ ਇਲਾਵਾ ਵਿਸ਼ੇਸ਼ ਏਜੰਸੀਆਂ ਵੱਲੋਂ ਇਕ ਸਾਲ ਤੋਂ ਵਧਰੇ ਸਮੇਂ ਤਕ ਜਾਂਚ ਕਰਨ ਦੇ ਬਾਅਦ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਕੋਲ ਇਸ ਲਈ ਕੋਈ ਵਿਸ਼ਵਾਸਯੋਗ ਜਾਂ ਵਿਗਿਆਨਕ ਤੱਥ ਨਹੀਂ ਹੈ ਜੋ ਅਮਰੀਕੀ ਸਰਕਾਰ ਵੱਲੋਂ ਲਗਾਏ ਗਏ ਦੋਸ਼ ਜਾਂ ਉਨ੍ਹਾਂ ਦੇ ਕਦਮਾਂ ਨੂੰ ਸਹੀ ਸਿੱਧ ਕਰਦਾ ਹੋਵੇ| ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਥਿਤੀ ਨੂੰ ਸਪੱਸ਼ਟ ਕਰਨ ਲਈ ਅਮਰੀਕੀ ਅਧਿਕਾਰੀਆਂ ਕਿਊਬਾ ਨੇ ਸਾਥ ਦੇਣ ਦੀ ਪੁਸ਼ਟੀ ਕੀਤੀ ਹੈ| ਇਸ ਦੌਰਾਨ ਚੀਨ ਵਿੱਚ ਬੀਤੇ ਦਿਨੀਂ ਅਮਰੀਕੀ ਦੂਤਘਰ ਨੇ ਆਪਣੇ ਨਾਗਰਿਕਾਂ ਲਈ ਸਿਹਤ ਅਲਰਟ ਜਾਰੀ ਕੀਤਾ ਸੀ|
ਇੱਥੇ ਦੂਤਘਰ ਦੇ ਕਈ ਕਰਮਚਾਰੀਆਂ ਨੇ ਆਸਾਧਾਰਣ ਆਵਾਜ਼ ਸੁਣਨ ਅਤੇ ਦਿਮਾਗੀ ਸੱਟ ਦੀ ਸ਼ਿਕਾਇਤ ਕੀਤੀ ਸੀ| ਇਸ ਮਾਮਲੇ ਨੂੰ ਕਿਊਬਾ ਦੇ ਮਾਮਲੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ|

Leave a Reply

Your email address will not be published. Required fields are marked *