ਕਿਊਬਿਕ ਵਿੱਚ ਇੱਕ ਵਿਅਕਤੀ ਨੇ ਕਤਲ ਕੀਤੀਆਂ 3 ਰਿਸ਼ਤੇਦਾਰ ਔਰਤਾਂ

ਕੈਨੇਡਾ, 7 ਅਪ੍ਰੈਲ (ਸ.ਬ.) ਕਿਊਬਿਕ ਦੇ ਇਕ ਛੋਟੇ ਜਿਹੇ ਸ਼ਹਿਰ ਸ਼ਾਵਿਨਿਗਨ ਵਿੱਚ ਇਕ ਵਿਅਕਤੀ ਨੇ ਆਪਣੇ ਹੀ ਪਰਿਵਾਰ ਦੀਆਂ ਖੁਸ਼ੀਆਂ ਉਜਾੜ ਦਿੱਤੀਆਂ| 51 ਸਾਲਾ ਸਿਲਵੇਨ ਡੁਕੁਟ ਨਾਂ ਦੇ ਦੋਸ਼ੀ ਨੇ ਆਪਣੀਆਂ 3 ਰਿਸ਼ਤੇਦਾਰ ਔਰਤਾਂ ਦਾ ਕਤਲ ਕਰ ਦਿੱਤਾ ਅਤੇ ਆਪਣੇ ਪਿਤਾ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ| ਪੁਲੀਸ ਨੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ | ਇਸ ਤੇ ਕਈ ਦੋਸ਼ ਲੱਗੇ ਹਨ| ਜਾਂਚ ਕਰਨ ਵਾਲੇ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਨੇ ਆਪਣੀ ਸਾਲੀ, ਸੱਸ ਅਤੇ ਚਚੇਰੀ ਭੈਣ ਦਾ ਕਤਲ ਕੀਤਾ ਹੈ, ਇਨ੍ਹਾਂ ਦੀ ਉਮਰ 56, 61 ਅਤੇ 70 ਸਾਲ ਸੀ|
ਇਨ੍ਹਾਂ ਔਰਤਾਂ ਦੀਆਂ ਲਾਸ਼ਾਂ ਬੁੱਧਵਾਰ ਨੂੰ ਉਨ੍ਹਾਂ ਦੇ ਘਰੋਂ ਹੀ ਮਿਲੀਆਂ ਅਤੇ ਜਿਸ ਵਿਅਕਤੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਸ ਦੀ ਉਮਰ 80 ਸਾਲ ਹੈ| ਇਸ ਵਿਅਕਤੀ ਦੀ ਹਾਲਤ ਗੰਭੀਰ ਹੈ ਅਤੇ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ| ਦੋਸ਼ੀ ਵਿਅਕਤੀ ਨੂੰ ਲੋਕਲ ਗੈਸ ਸਟੇਸ਼ਨ ਨੇੜਿਓਂ ਗ੍ਰਿਫਤਾਰ ਕੀਤਾ ਗਿਆ| ਇਸ ਦੇ ਦੋਸਤਾਂ ਅਤੇ ਗੁਆਂਢੀਆਂ ਨੇ ਦੱਸਿਆ ਕਿ ਇਹ ਵਿਅਕਤੀ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਿਹਾ ਸੀ| ਉਹ ਆਪਣੀ ਸਾਲੀ ਨਾਲ ਹੀ ਰਹਿੰਦਾ ਸੀ| ਇਸ ਮਾਮਲੇ ਦੀ ਜਾਂਚ ਕਰਨ ਵਾਲੇ ਪੁਲੀਸ ਅਧਿਕਾਰੀ ਨੇ ਕਿਹਾ ਕਿ 13 ਅਪ੍ਰੈਲ ਨੂੰ ਇਸ ਵਿਅਕਤੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ|

Leave a Reply

Your email address will not be published. Required fields are marked *