ਕਿਊਬੇਕ ਵਿੱਚ ਸਕੂਲ ਬੱਸ ਹੋਈ ਹਾਦਸੇ ਦੀ ਸ਼ਿਕਾਰ, ਵਾਲ-ਵਾਲ ਬਚੇ 25 ਵਿਦਿਆਰਥੀ

ਕਿਊਬੇਕ, 9 ਫਰਵਰੀ (ਸ.ਬ.) ਕੈਨੇਡਾ ਦੇ ਸ਼ਹਿਰ ਕਿਊਬੇਕ ਵਿੱਚ ਇਕ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ| ਚੰਗੀ ਗੱਲ ਇਹ ਰਹੀ ਕਿ ਬੱਸ ਵਿੱਚ ਸਵਾਰ ਸਾਰੇ ਬੱਚੇ ਅਤੇ ਬੱਸ ਡਰਾਈਵਰ ਸੁਰੱਖਿਅਤ ਹਨ|
ਬੱਸ ਸਥਾਨਕ ਐਲੀਮੈਟਰੀ ਅਤੇ ਹਾਈ ਸਕੂਲ ਤਕਰੀਬਨ 25 ਬੱਚਿਆਂ ਨੂੰ ਲੈ ਕੇ ਜਾ ਰਹੀ ਸੀ| ਇਹ ਬੱਸ ਹਾਦਸਾ ਸੜਕ ਤੇ ਬਰਫ ਕਾਰਨ ਹੋਈ ਫਿਸਲਣ ਕਾਰਨ ਵਾਪਰਿਆ| ਬੱਸ ਬੇਕਾਬੂ ਹੋ ਕੇ ਬਰਫ ਨਾਲ ਭਰੀ ਇਕ ਖੱਡ ਵਿੱਚ ਜਾ ਡਿੱਗੀ| ਹਾਦਸੇ ਤੋਂ ਤੁਰੰਤ ਬਾਅਦ ਐਂਬੂਲੈਂਸ ਪਹੁੰਚੀ ਅਤੇ ਬੱਚਿਆਂ ਨੂੰ ਸੁੱਰਖਿਅਤ ਕੱਢ ਕੇ ਸਕੂਲ ਪਹੁੰਚਾਇਆ ਗਿਆ| ਹਾਦਸੇ ਕਾਰਨ ਬੱਚੇ ਸਕੂਲ ਦੇਰ ਨਾਲ ਪਹੁੰਚੇ|

Leave a Reply

Your email address will not be published. Required fields are marked *