ਕਿਤਾਬਾਂ ਦੀ ਛਪਾਈ ਦਾ ਕੰਮ, ਸਕੂਲ ਬੋਰਡ ਤੋਂ ਖੋਹਣ ਦੇ ਸਰਕਾਰ ਦੇ ਫੈਸਲੇ ਦੀ ਨਿਖੇਧੀ

ਐਸ ਏ ਐਸ ਨਗਰ, 3 ਜੁਲਾਈ (ਸ.ਬ.) ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰੀਜ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰ. ਗੁਰਮੇਲ ਸਿੰਘ ਮੋਜੋਵਾਲ ਨੇ ਪੰਜਾਬ ਸਰਕਾਰ ਵੱਲੋਂ ਕਿਤਾਬਾਂ ਦੀ ਛਪਾਈ ਦਾ ਕੰਮ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਲੈ ਕੇ ਐਸ.ਸੀ.ਈ.ਆਰ.ਟੀ ਨੂੰ ਦੇਣ ਦੇ ਫੈਸਲੇ ਦੀ ਨਿਖੇਧੀ ਕੀਤੀ ਹੈ| ਇੱਥੇ ਜਾਰੀ ਇੱਕ ਬਿਆਨ ਵਿੱਚ ਉਹਨਾਂ ਕਿਹਾ ਕਿ ਇਹ ਮੁਲਾਜਮ ਮਾਰੂ ਫੈਸਲਾ ਹੈ| ਕਿਤਾਬਾਂ ਦੀ ਛਪਾਈ ਦਾ ਕੰਮ ਬੋਰਡ ਕੋਲ ਰਿਹਾ ਹੈ ਅਤੇ ਬੋਰਡ ਦੀ ਆਮਦਨ ਦਾ ਮੁੱਖ ਸਰੋਤ ਹੈ| ਉਹਨਾਂ ਕਿਹਾ ਕਿ ਭਾਵੇਂ ਫੀਸਾਂ ਤੋਂ ਵੀ ਬੋਰਡ ਨੂੰ ਕਾਫੀ ਆਮਦਨ ਹੁੰਦੀ ਹੈ ਪਰ ਫਿਰ ਵੀ ਬੋਰਡ ਦੀ 60% ਆਮਦਨ ਦਾ ਸਰੋਤ ਕਿਤਾਬਾਂ ਹੀ ਹਨ| ਜੇ ਕਿਤਾਬਾਂ ਦੀ ਛਪਾਈ ਦਾ ਕੰਮ ਬੋਰਡ ਕੋਲੋਂ ਖੁਸਦਾ ਹੈ ਤਾਂ ਸਿੱਖਿਆ ਬੋਰਡ, ਜੋ ਪੰਜਾਬ ਦੇ ਦੂਸਰੇ ਬੋਰਡਾਂ ਨਾਲੋਂ ਠੀਕ ਚੱਲ ਰਿਹਾ ਹੈ ਇਸ ਦੀ ਹੋਂਦ ਹੀ ਖਤਰੇ ਵਿੱਚ ਪੈ ਜਾਵੇਗੀ| ਮੁਲਾਜਮਾਂ ਨੂੰ ਤਨਖਾਹਾਂ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਪੈਨਸਨਾਂ ਸਮੇਂ ਸਿਰ ਮਿਲਣ ਦਾ ਖਤਰਾ ਪੈਦਾ ਹੋ ਜਾਵੇਗਾ| ਉਹਨਾਂ ਮੰਗ ਕੀਤੀ ਹੈ ਕਿ ਇਹ ਮੁਲਾਜਮ ਮਾਰੂ ਫੈਸਲਾ ਵਾਪਸ ਲਿਆ ਜਾਵੇ ਅਤੇ ਸਰਕਾਰ ਨੇ ਸਿੱਖਿਆ ਬੋਰਡ ਦਾ ਜੋ 190 ਕਰੋੜ ਰੁਪਏ ਕਿਤਾਬਾਂ ਅਤੇ ਫੀਸਾਂ ਦਾ ਦੇਣਾ ਹੈ ਉਹ ਤੁਰੰਤ ਦਿੱਤਾ ਜਾਵੇ|
ਉਹਨਾਂ ਕਿਹਾ ਕਿ ਇਸ ਮੁੱਦੇ ਤੇ ਰਿਟਾਈਰੀਜ ਐਸੋਸੀਏਸਨ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸਨ ਦੇ ਨਾਲ ਖੜੀ ਹੈ| ਕਰਮਚਾਰੀ ਐਸੋਸੀਏਸਨ ਜੋ ਵੀ ਸੰਘਰਸ ਕਰੇਗੀ ਰਿਟਾਈਰੀਜ ਐਸੋਸੀਏਸਨ ਉਸ ਦਾ ਡੱਟ ਕੇ ਸਾਥ ਦੇਵੇਗੀ ਅਤੇ ਬੋਰਡ ਦੇ ਆਰਥਕ ਵਸੀਲਿਆਂ ਦੀ ਰਾਖੀ ਲਈ ਹਰ ਸੰਭਵ ਯਤਨ ਕਰੇਗੀ|

Leave a Reply

Your email address will not be published. Required fields are marked *