ਕਿਮ ਜੋਂਗ ਊਨ ਨੂੰ ਲੈ ਕੇ ਜਾਪਾਨ ਤੇ ਦੱਖਣੀ ਕੋਰੀਆ ਵਿੱਚ ਖਿਚੋਤਾਣ

ਸਿੰਗਾਪੁਰ, 2 ਜੂਨ (ਸ.ਬ.) ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਊਨ ਨੂੰ ਗੱਲਬਾਤ ਵਿਚ ਸ਼ਾਮਲ ਕੀਤੇ ਜਾਣ ਦੇ ਸਵਾਲ ਤੇ ਜਾਪਾਨ ਅਤੇ ਦੱਖਣੀ ਕੋਰੀਆ ਵਿਚਕਾਰ ਖਿਚੋਤਾਣ ਸ਼ੁਰੂ ਹੋ ਗਈ ਹੈ| ਜਾਪਾਨ ਦੇ ਰੱਖਿਆ ਮੰਤਰੀ ਇਤਸੁਨੋਰੀ ਓਨੋਡੇਰਾ ਨੇ ਅੱਜ ਸਿੰਗਾਪੁਰ ਵਿਚ ਸ਼ਾਂਗਰੀਲਾ ਡਾਇਲਾਗ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਸਿਰਫ ਗੱਲਬਾਤ ਲਈ ਰਾਜੀ ਕਰਨ ਦੇ ਸਵਾਲ ਤੇ ਉਤਰੀ ਕੋਰੀਆ ਨੂੰ ਸਨਮਾਨਿਤ ਨਹੀਂ ਕਰਨਾ ਚਾਹੀਦਾ, ਸਗੋਂ ਇਸ ਨੂੰ ਆਪਣੇ ਪ੍ਰਮਾਣੂ ਅਤੇ ਬੈਲਿਸਟਿਕ ਮਿਜ਼ਾਇਲ ਪ੍ਰੋਗਰਾਮਾਂ ਨੂੰ ਨਸ਼ਟ ਕਰਨ ਨੂੰ ਲੈ ਕੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ|
ਓਨੋਡੇਰਾ ਦੇ ਦੱਖਣੀ ਕੋਰੀਆਈ ਹਮ-ਰੁਤਬਾ ਨੇ ਉਤਰੀ ਕੋਰੀਆ ਨੂੰ ਗਲੋਬਲ ਕਮਿਊਨਿਟੀ ਨਾਲ ਵਾਰਤਾ ਵਿਚ ਸ਼ਾਮਲ ਕੀਤੇ ਜਾਣ ਨੂੰ ਲੈ ਕੇ ਉਸ ਦਾ ਸਮਰਥਨ ਕਰਨ ਦੀ ਅਪੀਲ ਕੀਤੀ| ਅਮਰੀਕਾ ਦੇ ਦੋਵੇਂ ਸਹਿਯੋਗੀ ਦੇਸ਼ਾਂ ਵਿਚਕਾਰ ਵਿਚਾਰਾਂ ਦਾ ਮੱਤਭੇਦ ਅਜਿਹੇ ਸਮੇਂ ਵਿਚ ਉਭਰ ਕੇ ਸਾਹਮਣੇ ਆਇਆ ਹੈ, ਜਦੋਂ ਉਤਰੀ ਕੋਰੀਆ ਦੇ ਪ੍ਰਮਾਣੂ ਹਥਿਆਰ ਪ੍ਰੋਗਰਾਮਾਂ ਨੂੰ ਸਮਾਪਤ ਕਰਨ ਨੂੰ ਲੈ ਕੇ ਕਿਮ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ 12 ਜੂਨ ਨੂੰ ਸਿੰਗਾਪੁਰ ਵਿਚ ਸ਼ਿਖਰ ਸੰਮੇਲਨ ਹੋਣ ਜਾ ਰਿਹਾ ਹੈ|
ਓਨੋਡੇਰਾ ਨੇ ਕਿਹਾ ਕਿ ਉਤਰੀ ਕੋਰੀਆ ਨੇ ਪਹਿਲਾਂ ਵੀ ਆਪਣੇ ਪ੍ਰਮਾਣੂ ਪ੍ਰੋਗਰਾਮਾਂ ਨੂੰ ਸਮਾਪਤ ਕਰਨ ਨੂੰ ਲੈ ਕੇ ਸਮਝੌਤਿਆਂ ਤੇ ਸਹਿਮਤੀ ਪ੍ਰਗਟ ਕੀਤੀ ਸੀ ਪਰ ਇਸ ਨੇ ਆਪਣੇ ਹਥਿਆਰਾਂ ਨੂੰ ਵਿਕਸਿਤ ਕਰਨ ਦੀ ਗਤੀਵਿਧੀਆਂ ਜਾਰੀ ਰੱਖੀਆਂ|

Leave a Reply

Your email address will not be published. Required fields are marked *