ਕਿਮ ਦੀ ਹੱਤਿਆ ਦੇ ਸੰਬੰਧ ਵਿੱਚ ਉੱਤਰ ਕੋਰੀਆਈ ਨਾਗਰਿਕ ਗ੍ਰਿਫ਼ਤਾਰ

ਕੁਆਲਾਲੰਪੁਰ, 18 ਫਰਵਰੀ (ਸ.ਬ.) ਮਲੇਸ਼ੀਆ ਦੀ ਪੁਲੀਸ ਨੇ ਕਿਹਾ ਹੈ ਕਿ ਉਸ ਨੇ ਉੱਤਰ ਕੋਰੀਆਈ ਨੇਤਾ ‘ਕਿਮ-ਜੋਂਗ-ਉਨ’ ਦੇ ਮਤਰੇਏ ਭਰਾ ‘ਕਿਮ-ਜੋਂਗ-ਨਾਮ’ ਦੀ ਹੱਤਿਆ ਦੇ ਸੰਬੰਧ ਵਿੱਚ ਉੱਤਰ ਕੋਰੀਆ ਦੇ ਇਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ| ਇਸ ਮਾਮਲੇ ਵਿੱਚ ਇਹ ਚੌਥੀ ਗ੍ਰਿਫ਼ਤਾਰੀ ਹੈ| ਪੁਲੀਸ ਦੇ ਇਕ ਬਿਆਨ ਦੇ ਅਨੁਸਾਰ ਜਦੋਂ ਇਸ ਵਿਅਕਤੀ ਨੂੰ ਬੀਤੀ ਸ਼ਾਮ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸ ਦੇ ਕੋਲ ਵਿਦੇਸ਼ੀ ਕਰਮੀਆਂ ਨੂੰ ਜਾਰੀ ਕੀਤੇ ਜਾਣ ਵਾਲੇ ਮਲੇਸ਼ੀਆ ਦੇ ਦਸਤਾਵੇਜ਼ ਸਨ, ਜਿਨ੍ਹਾਂ ਵਿੱਚ ਉਸ ਦੀ ਪਹਿਚਾਣ ਉੱਤਰ ਕੋਰੀਆਈ ਨਾਗਰਿਕ 46 ਸਾਲਾ ‘ਰੀ ਜੋਂਗ ਚੋਲ’ ਦੇ ਰੂਪ ਵਿੱਚ ਹੋਈ ਹੈ| ਇਸ ਮਾਮਲੇ ਵਿੱਚ ਗ੍ਰਿਫ਼ਤਾਰ ਹੋਣ ਵਾਲਾ ਉਹ ਉੱਤਰ ਕੋਰੀਆ ਦਾ ਪਹਿਲਾ ਨਾਗਰਿਕ ਹੈ| ਇਸ ਤੋਂ ਪਹਿਲਾਂ ਜਾਂਚਕਰਤਾਵਾਂ ਨੇ ਇੰਡੋਨੇਸ਼ੀਆ ਦੀ 25 ਸਾਲਾ ਔਰਤ ‘ਸਿਤੀ ਆਈਸ਼ਾ’ ਅਤੇ ਉਸ ਦੇ         ਮਲੇਸ਼ੀਆਈ ਪ੍ਰੇਮੀ ਤੋਂ ਇਲਾਵਾ ਵੀਅਤਨਾਮ ਦਾ ਪਾਸਪੋਰਟ ਰੱਖਣ ਵਾਲੀ 28 ਸਾਲਾ ‘ਡੋਆਨ ਥੀ ਹੁਓਂਗ’ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ| ਉੱਤਰ ਕੋਰੀਆ ਦੇ ਸਰਕਾਰੀ ਮੀਡੀਆ ਨੇ ਸੋਮਵਾਰ ਨੂੰ ਕੁਆਲਾਲੰਪੁਰ ਹਵਾਈ ਅੱਡੇ ਤੇ ਹੋਈ ‘ਕਿਮ ਜੋਂਗ ਨਾਮ’  ਦੀ ਹੱਤਿਆ ਤੇ ਚੁੱਪ ਧਾਰ ਰੱਖੀ ਹੈ| ਸਿਓਲ ਨੇ ਦੋਸ਼ ਲਗਾਇਆ ਹੈ ਕਿ ਪਿਓਗਯਾਂਗ ਲਈ ਕੰਮ ਕਰਨ ਵਾਲੀਆਂ ਔਰਤ ਏਜੰਟਾਂ ਨੇ ਜ਼ਹਿਰ    ਦੇ ਕੇ ਕਿਮ ਜੋਂਗ ਨਾਮ ਦੀ ਹੱਤਿਆ ਕੀਤੀ ਹੈ|

Leave a Reply

Your email address will not be published. Required fields are marked *