ਕਿਰਤ ਵਿਭਾਗ ਪੰਜਾਬ ਨੇ ਕਿਰਤੀਆਂ ਲਈ ਕੈਂਪ ਲਗਾਇਆ

ਬਲੌਂਗੀ, 16 ਨਵੰਬਰ (ਪਵਨ ਰਾਵਤ) ਸਥਾਨਕ ਵਿਕਰਾਂਗੀ ਸੇਵਾ ਕੇਂਦਰ ਵਿਖੇ ਕਿਰਤ ਵਿਭਾਗ ਪੰਜਾਬ ਅਤੇ ਪੰਜਾਬ ਬਿਲਡਿੰਗ ਅਂੈਡ ਅਦਰ ਕੰਸਟਰੱਕਸ਼ਨ ਵਰਕਰਜ ਵੈਲਫੇਅਰ ਬੋਰਡ ਵਲੋਂ ਕਂੈਪ ਲਗਾਇਆ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਕੈਂਪ ਦੇ ਕੋਆਰਡੀਨੇਟਰ ਸ੍ਰੀ ਗੁਰੀ ਬਂੈਸ ਨੇ ਦੱਸਿਆ ਕਿ ਇਸ ਮੌਕੇ ਕਿਰਤੀਆਂ ਦੇ ਵੱਖ ਵੱਖ ਸਕੀਮਾਂ ਤਹਿਤ ਫਾਰਮ ਭਰੇ ਗਏ| ਇਸ ਮੌਕੇ ਪੰਜੀਕ੍ਰਿਤ ਉਸਾਰੀ ਕਿਰਤੀਆਂ ਦੇ ਬੱਚਿਆਂ ਦੇ ਵਜੀਫਾ ਫਾਰਮ ਵੀ ਭਰੇ ਗਏ|
ਉਹਨਾਂ ਦੱਸਿਆ ਕਿ ਸਰਕਾਰ ਵਲੋਂ ਕਿਰਤੀਆਂ ਦੇ ਬੱਚਿਆਂ ਲਈ ਚਲਾਈ ਗਈ ਵਜੀਫਾ ਸਕੀਮ ਤਹਿਤ ਪਹਿਲੀ ਤੋਂ ਪੰਜਵੀਂ ਕਲਾਸ ਤਕ ਦੀਆਂ ਲੜਕੀਆਂ ਨੂੰ 4 ਹਜਾਰ ਅਤੇ ਲੜਕਿਆਂ ਨੂੰ ਤਿੰਨ ਹਜਾਰ, 6ਵੀਂ ਤੋਂ ਅੱਠਵੀਂ ਕਲਾਸ ਤੱਕ ਦੀਆਂ ਲੜਕੀਆਂ ਨੂੰ 7 ਹਜਾਰ ਰੁਪਏ ਅਤੇ ਲੜਕਿਆਂ ਨੂੰ 5 ਹਜਾਰ ਰੁਪਏ, 9ਵੀਂ ਤੋਂ 10ਵੀਂ ਕਲਾਸ ਤਕ ਦੀਆਂ ਲੜਕੀਆਂ ਲਈ 13 ਹਜਾਰ ਰੁਪਏ ਅਤੇ ਲੜਕਿਆਂ ਨੂੰ 10 ਹਜਾਰ ਰੁਪਏ, 11ਵੀਂ ਤੋਂ 12ਵੀਂ ਕਲਾਸ ਤਕ ਲੜਕੀਆਂ ਨੂੰ 25 ਹਜਾਰ ਰੁਪਏ ਅਤੇ ਲੜਕਿਆਂ ਨੂੰ 20 ਹਜਾਰ ਰੁਪਏ ਕਾਲਜ ਤੇ ਆਈ ਟੀ ਆਈ ਲੜਕੀਆਂ ਲਈ 45 ਹਜਾਰ ਰੁਪਏ ਅਤੇ ਲੜਕਿਆਂ ਲਈ 40 ਹਜਾਰ ਰੁਪਏ, ਮੈਡੀਕਲ , ਇੰਜਨੀਅਰਿੰਗ ਡਿਗਰੀ ਕੋਰਸ ਅਤੇ ਐਮ ਬੀ ਬੀ ਐਸ ਕੋਰਸ ਕਰ ਰਹੀਆਂ ਲੜਕੀਆਂ ਲਈ 70 ਹਜਾਰ ਰੁਪਏ ਅਤੇ ਲੜਕਿਆਂ ਲਈ 60 ਹਜਾਰ ਰੁਪਏ ਵਜੀਫਾ ਦਿੱਤਾ ਜਾਂਦਾ ਹੈ|
ਇਸ ਮੌਕੇ ਸਮਾਜ ਸੇਵਕ ਸ੍ਰੀ ਕੁਲਦੀਪ ਸਿੰਘ ਬਿੱਟੂ, ਸ੍ਰੀ ਮਨਜੀਤ ਸਿੰਘ, ਬਾਲਾ ਪੰਚ, ਬੀ ਸੀ ਪ੍ਰੇਮੀ, ਕੁਲਵਿੰਦਰ ਸਿੰਘ, ਜਰਨੈਲ ਸਿੰਘ, ਜੋਗਿੰਦਰ ਸਿੰਘ, ਅਵਤਾਰ ਸਿੰਘ, ਲਾਲ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *