ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲਿਆਂ ਵਿੱਚ ਦਿਮਾਗੀ ਪ੍ਰੇਸ਼ਾਨੀ ਦਾ ਖਤਰਾ ਜ਼ਿਆਦਾ : ਅਧਿਐਨ

ਲੰਡਨ, 4 ਜੁਲਾਈ (ਸ.ਬ.)  ਕਿਰਾਏ ਦੇ ਮਕਾਨ ਵਿੱਚ ਰਹਿਣ ਦਾ ਵੱਡਾ ਨੁਕਸਾਨ ਸਾਹਮਣੇ ਆਇਆ ਹੈ| ਤਾਜ਼ਾ ਅਧਿਐਨ ਮੁਤਾਬਕ, ਕਿਰਾਏ ਦੇ ਮਕਾਨ ਵਿੱਚ ਰਹਿਣ ਵਾਲਿਆਂ ਵਿੱਚ ਦਿਮਾਗੀ ਪਰੇਸ਼ਾਨੀ ਦਾ ਖਤਰਾ ਜ਼ਿਆਦਾ ਰਹਿੰਦਾ ਹੈ| ਘਰ ਖਰੀਦਣਾ ਕਿਸੇ ਵੀ ਇਨਸਾਨ ਦੇ ਜੀਵਨ ਵਿੱਚ ਵਿਕਾਸ ਦਾ ਖਾਸ ਪੜਾਅ ਮੰਨਿਆ ਜਾਂਦਾ ਹੈ| ਇਹ ਇਨਸਾਨ ਨੂੰ ਲੰਬੇ ਸਮੇਂ ਤੱਕ ਮਾਨਸਿਕ ਸੁਰੱਖਿਆ ਪ੍ਰਦਾਨ ਕਰਦਾ ਹੈ|
ਹਾਲਾਂਕਿ ਪ੍ਰਾਪਰਟੀ ਦੀਆਂ ਵੱਧਦੀਆਂ ਕੀਮਤਾਂ ਕਾਰਨ ਨੌਜਵਾਨ ਪੀੜੀ ਲਈ ਘਰ ਖਰੀਦਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ| ਬ੍ਰਿਟੇਨ ਦੀ ਮੈਨਚੈਸਟਰ ਯੂਨੀਵਰਸਿਟੀ ਦੇ ਸੋਧ ਕਰਤਾਵਾਂ ਨੇ ਇਸ ਸੰਬੰਧ ਵਿੱਚ ਸੋਧ ਕੀਤੀ| ਇਸ ਸੋਧ ਵਿੱਚ ਕਰੀਬ 7,500 ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ|
ਸੋਧ ਕਰਤਾਵਾਂ ਨੇ ਪਾਇਆ ਕਿ ਕਿਰਾਏ ਦੇ ਮਕਾਨ ਵਿੱਚ ਰਹਿਣ ਅਤੇ ਆਪਣਾ ਮਕਾਨ ਖਰੀਦਣ ਨਾਲ ਮਾਨਸਿਕ ਸਿਹਤ ਤੇ ਵਿਆਪਕ ਅਸਰ ਪੈਂਦਾ ਹੈ|
ਇਸ ਸੋਧ ਵਿੱਚ ਇਹ ਵੀ ਪਾਇਆ ਗਿਆ ਕਿ ਇਨਸਾਨ ਤੇ ਇਸ ਗੱਲ ਦਾ ਵੀ ਅਸਰ ਪੈਂਦਾ ਹੈ ਕਿ ਉਹ ਕਿੰਨੀ ਦੇਰ ਕਿਰਾਏ ਦੇ ਮਕਾਨ ਵਿੱਚ ਰਿਹਾ ਅਤੇ ਕਿੰਨੀ ਦੇਰ ਤੋਂ ਆਪਣੇ ਘਰ ਵਿੱਚ ਰਹਿ ਰਿਹਾ ਹੈ| ਇਨਸਾਨ ਨੂੰ ਜਿੰਨਾ ਜ਼ਿਆਦਾ ਸਮਾਂ ਕਿਰਾਏ ਦੇ ਮਕਾਨ ਵਿੱਚ ਰਹਿਣਾ ਪੈਂਦਾ ਹੈ, ਉਨ੍ਹਾਂ ਹੀ ਉਸ ਦੀ ਮਾਨਸਿਕ ਸਿਹਤ ਤੇ ਬੁਰਾ ਅਸਰ ਪੈਂਦਾ ਹੈ|

Leave a Reply

Your email address will not be published. Required fields are marked *