ਕਿਰਿਆਸ਼ੀਲ ਜੁਆਲਾਮੁਖੀ ਵਿੱਚ ਫਸੇ ਲੋਕਾਂ ਨੂੰ ਬਚਾਉਣ ਜਾ ਰਿਹਾ ਹੈਲੀਕਾਪਟਰ ਕਰੈਸ਼, ਅੱਠ ਦੀ ਮੌਤ

ਜਕਾਰਤਾ,3 ਜੁਲਾਈ (ਸ.ਬ.) ਇੰਡੋਨੇਸ਼ੀਆ ਦੇ ਪ੍ਰਮੁੱਖ ਟਾਪੂ ਤੇ ਇਕ ਕਿਰਿਆਸ਼ੀਲ ਜੁਆਲਾਮੁਖੀ ਦੇ ਕੋਲ ਫਸੇ ਸਥਾਨਕ ਲੋਕਾਂ ਨੂੰ ਉਥੋਂ ਕੱਢਣ ਜਾ ਰਿਹਾ ਇਕ ਹੈਲੀਕਾਪਟਰ ਕਰੈਸ਼ ਹੋ ਗਿਆ, ਜਿਸ ਕਾਰਨ ਉਸ ਵਿੱਚ ਸਵਾਰ ਸਾਰੇ ਅੱਠ ਵਿਅਕਤੀਆਂ ਦੀ ਮੌਤ ਹੋ ਗਈ|
ਦੀਂਗ ਪਠਾਰ ਪਹੁੰਚਣ ਦੇ ਕਰੀਬ ਤਿੰਨ ਮਿੰਟ ਪਹਿਲਾਂ ਹੀ ਹੈਲੀਕਾਪਟਰ ਕਰੈਸ਼ ਹੋ ਗਿਆ| ਇਹ ਇਕ ਪ੍ਰਮੁੱਖ ਯਾਤਰੀ ਸਥਾਨ ਹੈ, ਜਿੱਥੇ ਕਲ ਜੁਆਲਾਮੁਖੀ ਫੱਟਣ ਕਾਰਨ ਘੱਟ ਤੋਂ ਘੱਟ 10 ਵਿਅਕਤੀ ਜ਼ਖਮੀ ਹੋ ਗਏ ਸਨ|
ਹੈਲੀਕਾਪਟਰ ਕਥਿਤ ਤੌਰ ਤੇ ਮੱਧ ਜਾਵਾ ਪ੍ਰਾਂਤ ਵਿੱਚ ਤੇਮੰਗਗੰਗ ਜ਼ਿਲ੍ਹੇ ਦੇ ਬਟਕ ਪਹਾੜ ਦੀ ਇਕ ਚਟਾਨ ਨਾਲ ਟਕਰਾ ਗਿਆ| ਰਾਸ਼ਟਰੀ ਖੋਜ ਅਤੇ ਬਚਾਅ ਏਜੰਸੀ ਦੇ ਉਪ ਪ੍ਰਮੁੱਖ ਸੰਚਾਲਕ ਮੇਜਰ ਜਨਰਲ  ਹੇਰੋਨੀਮੁਸ ਗੁਰ ਨੇ ਦੱਸਿਆ ਕਿ ਹਾਦਸੇ ਵਿੱਚ ਹੈਲੀਕਾਪਟਰ ਵਿੱਚ ਸਵਾਰ ਸਾਰੇ ਅੱਠ ਵਿਅਕਤੀਆਂ ਦੀ ਮੌਤ ਹੋ ਗਈ| ਉਨ੍ਹਾਂ ਨੇ ਇਕ ਸਮਾਚਾਰ ਏਜੰਸੀ ਨੂੰ ਕਿਹਾ ਅਸੀਂ ਸਾਰੇ ਸੇਮਾਰੰਗ ਵਿੱਚ ਭਾਯਾਂਗਕਰ ਹਸਪਤਾਲ ਵਿੱਚ ਹਾਂ| ਮ੍ਰਿਤਕਾਂ ਦੀਆਂ ਲਾਸ਼ਾਂ ਇਸੇ ਹਸਪਤਾਲ ਵਿੱਚ ਲਿਆਈਆਂ ਗਈਆਂ ਹਨ|

Leave a Reply

Your email address will not be published. Required fields are marked *