ਕਿਸ਼ੋਰੀ ਸਿਹਤ ਜਾਗਰੂਕਤਾ ਕੈਂਪ ਲਗਾਇਆ

ਐਸ. ਏ. ਐਸ. ਨਗਰ, 27 ਫਰਵਰੀ (ਸ.ਬ.) ਸਨ ਫਾਰਮਾ ਅਤੇ ਫੈਮਿਲੀ ਪਲਾਨਿੰਗ ਮੁਹਾਲੀ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਸਹੋੜਾ ਵਿਖੇ ਕਿਸ਼ੋਰੀ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ|
ਇਸ ਕੈਂਪ ਦੌਰਾਨ 11 ਤੋਂ 18 ਸਾਲ ਦੀਆਂ 72 ਲੜਕੀਆਂ ਨੇ ਹਿੱਸਾ ਲਿਆ| ਇਸ ਦੌਰਾਨ ਫੈਮਿਲੀ ਪਲਾਨਿੰਗ ਦੇ ਪ੍ਰੋਗਰਾਮ ਅਫਸਰ ਹਰਸ਼ ਬਾਲਾ ਨੇ ਸਰੀਰਕ ਤਬਦੀਲੀਆਂ ਬਾਰੇ ਜਾਣਕਾਰੀ ਦਿੱਤੀ| ਸਨ ਫਾਰਮਾ ਦੇ ਮੈਡੀਕਲ ਅਫਸਰ ਡਾਕਟਰ ਪ੍ਰਭਕਿਰਨ ਨੇ ਕਿਸ਼ੋਰੀਆਂ ਦਾ ਚੈੱਕ ਅਪ ਕੀਤਾ ਅਤੇ ਏ. ਐਨ. ਐਮ ਸ਼ਾਰਦਾ ਰਾਣੀ ਅਤੇ ਸੁਖਪ੍ਰੀਤ ਕੌਰ ਨੇ ਐਚ. ਬੀ. ਚੈਕ ਕੀਤਾ ਅਤੇ ਫਰੀ ਦਵਾਈਆਂ ਦਿੱਤੀਆਂ ਅਤੇ ਨਿਜੀ ਸਫਾਈ ਅਤੇ ਚੰਗੀ ਖੁਰਾਕ ਬਾਰੇ ਜਾਣਕਾਰੀ          ਦਿੱਤੀ|

Leave a Reply

Your email address will not be published. Required fields are marked *