ਕਿਸਮੇ ਹੈ ਕਿਤਨਾ ਦਮ-3 ਦਾ ਖਿਤਾਬ ਜਿੱਤਿਆ ਫਤਿਹਗੜ੍ਹ ਸਾਹਿਬ ਦੇ ਸਹਿਜਵੀਰ ਨੇ

ਐਸ. ਏ. ਐਸ ਨਗਰ, 1 ਅਗਸਤ (ਸ.ਬ.) ਦੂਨ ਇੰਟਰਨੈਸ਼ਨਲ ਸਕੂਲ ਸੈਕਟਰ-69 ਮੁਹਾਲੀ ਦੇ ਸਹਿਜਵੀਰ ਨੇ ਰਿਆਲਟੀ ਸ਼ੋਅ ‘ਕਿਸਮੇ ਹੈ ਕਿਤਨਾ ਦਮ-3’ ਦਾ ਗ੍ਰੈਡ ਫਾਈਨਲ ਜਿੱਤਿਆ| ਸਹਿਜਵੀਰ ਨੇ 10 ਸਾਲ ਦੀ ਉਮਰ ਵਿਚ ਟੀ. ਵੀ ਸ਼ੋਅ ਜਿੱਤ ਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ| ਸਹਿਜਵੀਰ ਸਿੰਘ ਪੁੱਡਾ ਦੇ ਪ੍ਰਧਾਨ ਜਰਨੈਲ ਸਿੰਘ ਦਾ ਦੋਹਤਾ ਹੈ ਅਤੇ ਸਰਹਿੰਦ (ਫਤਿਹਗੜ੍ਹ ਸਾਹਿਬ ) ਵਿੱਚ ਰਹਿ ਰਿਹਾ ਹੈ| ਇਸ ਸ਼ੋਅ ਦਾ ਫਾਈਨਲ ਚੰਡੀਗੜ੍ਹ ਨੇੜੇ ਬਨੂੜ ਵਿਖੇ ਹੋਇਆ ਜਿਸ ਵਿੱਚ ਪੂਰੇ ਭਾਰਤ ਦੇ ਅੱਲਗ-ਅੱਲਗ ਜਗ੍ਹਾ ਤੋਂ ਬੱਚਿਆਂ ਨੇ ਭਾਗ ਲਿਆ ਸੀ| ਸ਼ੋਅ ਦੇ ਪ੍ਰੋਡੂਸਰ ਵਰੁਣ ਬਾਂਸਲ ਦੇ ਬਹੁਤ ਵਧੀਆ ਉਪਰਾਲੇ ਨਾਲ ਬੱਚਿਆਂ ਦੀਆਂ ਖੂਬੀਆਂ ਨੂੰ ਅੱਗੇ ਲਿਆਇਆ ਜਾ ਰਿਹਾ ਹੈ| ਸਹਿਜਵੀਰ ਦੇ ਜਿੱਤੇ ਖਿਤਾਬ ਉੱਤੇ ਸਾਰੇ ਪਰਿਵਾਰ ਨੂੰ ਮਾਣ ਮਹਿਸੂਸ ਹੋਇਆ|

Leave a Reply

Your email address will not be published. Required fields are marked *