ਕਿਸਾਨਾਂ ਅਤੇ ਖੇਤੀਬਾੜੀ ਦੀ ਦਿਨੋਂ ਦਿਨ ਡਿੱਗਦੀ ਆਰਥਿਕ ਹਾਲਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਵਲੋਂ ‘ਮੋਦੀ ਐਪ’ ਰਾਹੀਂ ਗੱਲ ਕਰਦੇ ਹੋਏ ਜੋ ਕੁੱਝ ਕਿਹਾ ਉਸਨੂੰ ਲੈ ਕੇ ਜਰੂਰ ਦੋ ਰਾਏ ਹੋਵੇਗੀ| ਸਰਕਾਰ ਵੱਲੋਂ ਕਿਸਾਨਾਂ ਲਈ ਹੁਣ ਤੱਕ ਸਭ ਤੋਂ ਜ਼ਿਆਦਾ ਕੰਮ ਕੀਤੇ ਜਾਣ ਦੇ ਦਾਅਵਿਆਂ ਉਤੇ ਵਿਰੋਧੀ ਸਵਾਲ ਚੁੱਕਦੇ ਰਹੇ ਹਨ| ਬਾਵਜੂਦ ਇਸਦੇ ਪ੍ਰਧਾਨਮੰਤਰੀ ਕਿਸਾਨਾਂ ਨੂੰ ਲੈ ਕੇ ਆਪਣੀ ਸਰਕਾਰ ਦੇ ਜੋ ਟੀਚੇ ਗਿਣਵਾਏ ਉਹ ਬਿਲਕੁੱਲ ਵਿਵਹਾਰਕ ਹਨ| ਜੇਕਰ ਸੰਕਲਪ ਦੇ ਨਾਲ ਉਨ੍ਹਾਂ ਉਤੇ ਕੰਮ ਕੀਤਾ ਜਾਵੇ ਤਾਂ ਕਿਸਾਨਾਂ ਦੀ ਹਾਲਤ ਵਿੱਚ ਜੜ੍ਹਾਂ ਤੱਕ ਸੁਧਾਰ ਹੋ ਸਕਦਾ ਹੈ| ਮਸਲਨ, ਉਨ੍ਹਾਂ ਕਿਹਾ ਕਿ ਸਰਕਾਰ ਦਾ ਟੀਚਾ 2022 ਤੱਕ ਹਰ ਹਾਲ ਵਿੱਚ ਕਿਸਾਨਾਂ ਦੀ ਕਮਾਈ ਦੁੱਗਣੀ ਕਰਨੀ ਹੈ| ਤਾਂ ਇਹ ਹੋਵੇਗਾ ਕਿਵੇਂ? ਉਨ੍ਹਾਂ ਨੇ ਸਰਕਾਰੀ ਨੀਤੀ ਵਿੱਚ ਚਾਰ ਵੱਡੇ ਕਦਮਾਂ-ਲਾਗਤ ਖਰਚ ਵਿੱਚ ਕਟੌਤੀ, ਫਸਲ ਦੀ ਉਚਿਤ ਕੀਮਤ, ਉਤਪਾਦਾਂ ਨੂੰ ਖ਼ਰਾਬ ਹੋਣ ਤੋਂ ਬਚਾਉਣ ਅਤੇ ਕਮਾਈ ਦੇ ਬਦਲਵੇਂ ਸਰੋਤ ਸਿਰਜਨ ਦੀ ਚਰਚਾ ਕੀਤੀ| ਇਹ ਗੱਲਾਂ ਖੇਤੀਬਾੜੀ ਮਾਹਿਰਾਂ ਵੱਲੋਂ ਲੰਬੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਹਨ| ਜੇਕਰ ਖੇਤੀ ਦੀ ਲਾਗਤ ਘੱਟ ਹੋ ਜਾਵੇ ਅਤੇ ਕਿਸਾਨਾਂ ਨੂੰ ਫਸਲ ਦੀ ਉਚਿਤ ਕੀਮਤ ਮਿਲੇ ਤਾਂ ਇੰਨੇ ਨਾਲ ਹੀ ਹਾਲਤ ਕਾਫ਼ੀ ਬਦਲ ਜਾਵੇਗੀ| ਇਸਦੇ ਨਾਲ ਜੇਕਰ ਕਮਾਈ ਦੇ ਕੁੱਝ ਦੂਜੇ ਸਾਧਨ ਵਿਕਸਿਤ ਹੋਣ ਅਤੇ ਉਨ੍ਹਾਂ ਦੀ ਪੈਦਾਵਾਰ ਸੰਭਾਲ ਕੇ ਰੱਖੀ ਜਾ ਸਕੇ ਤਾਂ ਫਿਰ ਕਿਸਾਨਾਂ ਨੂੰ ਦੂਜਾ ਕੁੱਝ ਚਾਹੀਦਾ ਹੀ ਨਹੀਂ| ਖੇਤੀਬਾੜੀ ਵਿੱਚ ਲਾਗਤ ਨਾਲ ਕਿਸਾਨ ਪ੍ਰੇਸ਼ਾਨ ਹਨ ਅਤੇ ਛੋਟੇ ਕਿਸਾਨਾਂ ਲਈ ਖੇਤੀ ਕਰਨੀ ਔਖੀ ਹੋ ਗਈ ਹੈ| ਇਹ ਹੋਵੇਗਾ ਕਿਵੇਂ ਇਸਦਾ ਰਸਤਾ ਕੱਢਣਾ ਜਰੂਰੀ ਹੈ| ਉਚਿਤ ਮੁੱਲ ਦੀ ਦਿਸ਼ਾ ਵਿੱਚ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਫਸਲਾਂ ਦੀ ਲਾਗਤ ਨਾਲੋਂ ਡੇਢ ਗੁਣਾ ਮੁੱਲ ਦੇਣ ਦਾ ਐਲਾਨ ਕਰ ਦਿੱਤਾ ਹੈ| ਕਿਸਾਨਾਂ ਦੀ ਮੰਗ ਲਾਗਤ ਤੈਅ ਕਰਦੇ ਸਮੇਂ ਜ਼ਮੀਨ ਦੇ ਮੁੱਲ ਲੈ ਕੇ ਪਰਿਵਾਰ ਦੀ ਮਿਹਨਤ ਆਦਿ ਦੇ ਸ਼ਾਮਿਲ ਕਰਨ ਦੀ ਹੈ| ਇਸ ਵਿੱਚ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ ਹੈ| ਖੇਤੀਬਾੜੀ ਖੇਤਰ ਦਾ ਬਜਟ ਯੂਪੀਏ ਦੀ ਤੁਲਣਾ ਵਿੱਚ ਦੁੱਗਣਾ ਮਤਲਬ 2.12 ਲੱਖ ਕਰੋੜ ਰੁਪਏ ਕੀਤਾ ਗਿਆ ਹੈ ਇਹ ਵੀ ਸੱਚ ਹੈ| ਫਸਲ ਦੀਆਂ ਉਚਿਤ ਕੀਮਤਾਂ ਲਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਆਨਲਾਇਨ ਪਲੇਟਫਾਰਮ ਈ -ਨਾਮ ਸ਼ੁਰੂ ਕੀਤਾ ਗਿਆ ਹੈ, ਜਿਸਦੇ ਨਾਲ ਵਿਚੌਲਿਆਂ ਨੂੰ ਖਤਮ ਕੀਤਾ ਜਾ ਸਕਿਆ ਹੈ| ਇਸੇ ਤਰ੍ਹਾਂ ਵਾਧੂ ਕਮਾਈ ਲਈ ਮੱਛੀ ਪਾਲਣ, ਡੇਅਰੀ, ਮਧੂਮੱਖੀ ਪਾਲਣ, ਗਊ-ਪਾਲਣ ਵਰਗੇ ਖੇਤਰਾਂ ਤੇ ਵੀ ਵਿਸ਼ੇਸ਼ ਧਿਆਨ ਦਿੱਤੇ ਜਾਣ ਦੀ ਗੱਲ ਪ੍ਰਧਾਨਮੰਤਰੀ ਨੇ ਆਖੀ| ਸਾਡੇ ਇੱਥੇ ਸਿੰਚਾਈ ਵੀ ਇੱਕ ਸਮੱਸਿਆ ਹੈ| ਪ੍ਰਧਾਨ ਮੰਤਰੀ ਖੇਤੀਬਾੜੀ ਸਿੰਚਾਈ ਯੋਜਨਾ ਦੇ ਤਹਿਤ ਕਰੀਬ 100 ਪ੍ਰਯੋਜਨਾਵਾਂ ਪੂਰੀਆਂ ਹੋਣ ਵਾਲੀਆਂ ਹਨ| ਤਾਂ ਕਿਹਾ ਜਾ ਸਕਦਾ ਹੈ ਕਿ ਸਰਕਾਰ ਦੀ ਦਿਸ਼ਾ ਠੀਕ ਹੈ| ਪ੍ਰਧਾਨ ਮੰਤਰੀ ਨੇ ਕਿਹਾ ਹੈ ਉਸ ਤਰ੍ਹਾਂ ਜੇਕਰ ਨੀਤੀਆਂ ਲਾਗੂ ਹੋਣ ਤਾਂ ਆਉਣ ਵਾਲੇ ਸਮੇਂ ਵਿੱਚ ਸਾਨੂੰ ਫਿਰ ਤੋਂ ਖੁਸ਼ਹਾਲ ਕਿਸਾਨ ਅਤੇ ਠੋਸ ਆਧਾਰਾਂ ਤੇ ਆਧਾਰਿਤ ਅਰਥ ਵਿਵਸਥਾ ਵਾਲਾ ਭਾਰਤ ਦੇਖਣ ਨੂੰ ਮਿਲ ਸਕਦਾ ਹੈ|
ਤ੍ਰਿਪਤ ਕੁਮਾਰ

Leave a Reply

Your email address will not be published. Required fields are marked *