ਕਿਸਾਨਾਂ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀਆਂ ਭਾਵਨਾਵਾਂ ਨਾਲ ਖੇਡ ਰਹੀ ਹੈ ਕਾਂਗਰਸ: ਕਾਹਲੋਂ

ਐਸ. ਏ. ਐਸ ਨਗਰ, 19 ਦਸੰਬਰ (ਸ.ਬ.) ਕਾਂਗਰਸ ਪਾਰਟੀ ਦੇ ਆਗੂ ਕਿਸਾਨਾਂ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀਆਂ ਵੋਟਾਂ ਹਾਸਿਲ ਕਰਨ ਲਈ ਉਹਨਾਂ ਦੀਆਂ ਭਾਵਨਾਵਾਂ  ਨਾਲ ਖਿਲਵਾੜ ਕਰ ਰਹੇ ਹਨ| ਕਾਂਗਰਸ  ਆਗੂਆਂ ਵੱਲੋਂ ਕਿਸਾਨਾਂ ਦੇ ਕਰਜੇ ਮਾਫ ਕਰਨ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਸੰਬੰਧੀ ਭਰੇ ਜਾ ਰਹੇ ਫਾਰਮ ਸ਼ਗੂਫੇ ਤੋਂ ਵੱਧ ਕੁੱਝ ਨਹੀਂ ਹੈ| ਇਹ ਗੱਲ ਅਕਾਲ ਦਲ ਜਿਲ੍ਹਾ ਸ਼ਹਿਰੀ ਮੁਹਾਲੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਕਾਹਲੋਂ ਨੇ ਅੱਜ ਇੱਥੇ ਪਾਰਟੀ ਦਫਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਆਖੀ| ਉਹਨਾਂ ਕਿਹਾ ਕਿ ਕਾਂਗਰਸੀ ਆਗੂਆਂ ਨੇ ਪਹਿਲਾਂ ਕਿਸਾਨਾਂ ਕੋਲੋਂ ਕਰਜਾ ਮੁਆਫੀ ਦਾ ਵਾਅਦਾ ਕਰਕੇ ਉਹਨਾਂ ਕੋਲੋਂ ਫਾਰਮ ਭਰਵਾਏ ਅਤੇ ਫਿਰ ਇਹਨਾਂ ਫਾਰਮਾਂ ਨੂੰ ਪ੍ਰਧਾਨ ਮੰਤਰੀ ਕੋਲ ਕਰਜਾ ਮੁਆਫੀ ਲਈ ਅਪੀਲ ਕਰਨ ਗਏ| ਕਾਂਗਰਸ ਪਾਰਟੀ ਦੀ ਕੇਂਦਰ ਸਰਕਾਰ ਨੇ ਤਾਂ ਪੰਜਾਬ ਦੇ ਕਿਸਾਨਾਂ ਦੀ ਸਾਰ ਨਹੀਂ ਲਈ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕਿਸਾਨਾਂ ਲਈ ਕੋਈ ਰਾਹਤ ਨਹੀਂ ਲਿਆ ਸਕੇ|
ਹੁਣ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਕਰਕੇ ਉਹਨਾਂ ਤੋਂ ਘਰ ਘਰ ਜਾ ਕੇ ਫਾਰਮ ਭਰਵਾ ਰਹੇ ਹਨ ਜੋ ਕਿ ਇਹਨਾਂ ਨੋਜਵਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦਾ ਕੋਝਾ ਮਜਾਕ ਹੈ|
ਉਹਨਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਕਾਰਜਕਾਲ ਦੌਰਾਨ ਦਿੱਤੀਆਂ ਨੌਕਰੀਆਂ ਦੇ ਵੇਰਵੇ ਦੀ ਵੀ ਮੰਗ ਕੀਤੀ ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਨੌਕਰੀਆਂ ਦੇਣ ਦੇ ਬਾਵਜੂਦ ਨੌਕਰੀ ਤੋਂ ਨੌਜਵਾਨ ਨੂੰ ਉਲਟਾ ਕੱਢ ਦਿੱਤਾ ਜੋ ਅੱਜ ਵੀ ਧੱਕੇ ਖਾ ਰਹੇ ਹਨ|
ਉਹਨਾਂ ਦਾਅਵਾ ਕੀਤਾ ਕਿ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਹੀ  ਕਿਸਾਨਾ ਅਤੇ ਨੋਜਵਾਨਾਂ ਦੀ ਸਾਰ ਲਈ ਹੈ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ 1.60 ਨੌਜਵਾਨਾਂ ਨੂੰ ਰੁਜਗਾਰ ਦਿੱਤਾ ਹੈ ਅਤੇ ਅੱਜ ਵਿਸ਼ੇਸ਼ ਇਜਲਾਸ ਸੱਦ ਕੇ ਸਾਰੀਆਂ ਰੁਕਾਵਟਾਂ ਦੂਰ ਕਰਕੇ 28000 ਨੌਜਵਾਨਾਂ ਨੂੰ ਪੱਕੇ ਕਰ ਰਹੇ ਹਨ|
ਇਸ ਸਮੇਂ ਹੋਰਨਾਂ ਤੋਂ ਇਲਾਵਾ ਸ੍ਰ.ਰੇਸ਼ਮ ਸਿੰਘ ਚੇਅਰਮੈਨ ਬਲਾਕ ਸੰਮਤੀ ਖਰੜ, ਸ੍ਰ.ਹਰਪਾਲ ਸਿੰਘ ਮੈਂਬਰ ਬਲਾਕ ਸੰਮਤੀ, ਸ੍ਰ.ਬਿੱਕਰ ਸਿੰਘ ਸਾਬਕਾ ਡਾਇਰੈਕਟਰ ਮਿਲਕ ਪਲਾਂਟ ਮੁਹਾਲੀ, ਸ੍ਰ.ਕਰਮ ਸਿੰਘ ਬਬਰਾ ਸੀਨੀਅਰ ਅਕਾਲੀ ਆਗੂ, ਸ੍ਰ.    ਤੇਜਿੰਦਰ ਸਿੰਘ ਸ਼ੇਰਗਿੱਲ ਸੀਨੀ.ਅਕਾਲੀ ਆਗੂ, ਹਰਪ੍ਰੀਤ ਸਿੰਘ ਤੂਰ ਸੀਨੀ.ਮੀਤ ਪ੍ਰਧਾਨ ਐਸ.ਓ. ਆਈ.ਜੋਨ-2, ਕਰਮਜੀਤ ਸਿੰਘ ਬੈਦਵਾਨ ਜਨਰਲ ਸਕੱਤਰ ਐਸ.ਓ.ਆਈ.ਮਾਲਵਾ ਜੋਨ-2, ਕੁਲਦੀਪ ਸਿੰਘ ਤਹਿਸੀਲਦਾਰ, ਨਿਰਮਲ ਸਿੰਘ, ਭਗਤ ਰਾਮ ਸਰਕਲ ਪ੍ਰਧਾਨ ਬੀ.ਸੀ.ਵਿੰਗ ਸੋਹਾਣਾ, ਮੇਜਰ ਸਿੰਘ ਨੰਬਰਦਾਰ, ਬਲਕਾਰ ਸਿੰਘ ਫੇਜ-3, ਪ੍ਰਦੀਪ ਸਿੰਘ ਬਾਠ, ਬਰਿੰਦਰ ਸਿੰਘ ਬਰਾੜ, ਮੋਹਿਤ ਸੰਘੜ, ਹਰਪ੍ਰੀਤ ਗਰਚਾ, ਮਨਜਿੰਦਰ ਸਿੰਘ ਸਿੱਧੂ, ਪ੍ਰਭਦੀਪ ਸਿੰਘ ਗਿੱਲ, ਰਾਜਦੀਪ ਸਿੰਘ, ਸੁਰਿੰਦਰ ਸਿੰਘ ਫੇਜ਼-11 ਅਤੇ ਹੋਰ ਵੀ ਮੈਂਬਰ ਹਾਜਿਰ ਸਨ|

Leave a Reply

Your email address will not be published. Required fields are marked *