ਕਿਸਾਨਾਂ ਦਾ ਧਰਨਾ ਜਾਰੀ

 
ਐਸ ਏ ਐਸ ਨਗਰ, 16 ਨਵੰਬਰ (ਸ.ਬ.) ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ     ਕਿਸਾਨਾਂ ਦਾ ਬੈਸਟੇਕ ਮਾਲ ਸੈਕਟਰ 66  ਵਿਖੇ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਦਿਤਾ ਜਾ ਰਿਹਾ ਧਰਨਾ ਜਾਰੀ ਹੈ| 
ਅੱਜ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਕੁਰੜੀ ਬਲਾਕ ਪ੍ਰਧਾਨ, ਅਵਤਾਰ ਸਿੰਘ ਸਾਬਕਾ ਸਰਪੰਚ, ਪੈਰੀਫੇਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਕਿਹਾ ਕਿ ਧਰਨਾ ਉਦੋਂ ਤੱਕ ਜਾਰੀ  ਰਹੇਗਾ, ਜਦੋਂ ਤਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ| ਉਹਨਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਖੇਤੀ ਸਬੰਧੀ ਕਾਲੇ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਤਬਾਹ ਕਰਨਾ ਚਾਹੁੰਦੀ ਹੈ ਜਦੋਂ ਕਿ ਕਾਰਪੋਰੇਟ ਘਰਾਣਿਆਂ ਦੀ ਪਿੱਠ ਥਾਪੜ ਰਹੀ ਹੈ|  
ਬੁਲਾਰਿਆਂ ਨੇ ਕਿਹਾ ਕਿ ਕਿਸਾਨ ਹੁਣ ਆਰ ਪਾਰ ਦੀ ਲੜਾਈ ਲੜ ਰਹੇ ਹਨ, ਜਿਸ ਕਰਕੇ  ਮੋਦੀ ਸਰਕਾਰ ਨੂੰ ਮਜਬੂਰਨ ਖੇਤੀ ਕਾਨੂੰਲ  ਵਾਪਸ ਲੈਣੇ ਪੇਣਗੇ| ਖੇਤੀ ਕਾਨੂੰਨ ਲਾਗੂ ਕਰਨ ਨਾਲ ਹਰੇਕ ਵਰਗ ਖ਼ਤਮ ਹੋ ਜਾਵੇਗਾ| ਉਹਨਾਂ ਮੰਗ ਕੀਤੀ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਕੀਤਾ ਜਾਵੇ| 
ਇਸ ਮੌਕੇ  ਸੰਤ ਸਿੰਘ ਕੁਰੜੀ,  ਸੁਰਮੁੱਖ ਸਿੰਘ ਭਾਗੋ ਮਾਜਰਾ, ਕੁਲਵਿੰਦਰ ਸਿੰਘ,  ਨਰਿੰਦਰ ਸਿੰਘ, ਗੁਰਪ੍ਰੀਤ ਸਿੰਘ ਮੱਟਰਾਂ, ਸੁਰਜੀਤ ਸਿੰਘ ਚਾਚੂ ਮਾਜਰਾ, ਸ਼ਰਨਜੀਤ ਸਿੰਘ, ਜਗਵੰਤ ਸਿੰਘ, ਇੰਦਰਪਾਲ ਸਿੰਘ, ਗੁਰਮੀਤ ਸਿੰਘ ਚਾਓਮਾਜਰਾ, ਅਮਰੀਕ ਸਿੰਘ ਕੰਬਾਲਾ, ਕਰਨੀ ਸਿੰਘ, ਗੁਰਜੰਟ ਸਿੰਘ, ਸੁਖਚੈਨ ਸਿੰਘ ਗਿੱਲ, ਮਨਿੰਦਰ ਸਿੰਘ ਚਿੱਲਾ, ਕਮਲਜੀਤ ਸਿੰਘ ਪਾਪੜੀ, ਦਲਵੀਰ ਸਿੰਘ, ਹਰਦੀਪ ਸਿੰਘ ਕੰਬਾਲਾ, ਰਣਜੀਤ ਸਿੰਘ ਪਾਪੜੀ, ਜਗਤਾਰ ਸਿੰਘ ਕੁੰਭੜਾ, ਸਾਧੂ ਸਿੰਘ ਕੁੰਭੜਾ, ਮੇਵਾ ਸਿੰਘ ਚਿੱਲਾ, ਜਗਦੀਸ਼ ਸਿੰਘ ਕੁੰਭੜਾ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *