ਕਿਸਾਨਾਂ ਦਾ ਮੁੱਦਾ ਅਤੇ ਸੰਘਰਸ਼ ਬਿਲਕੁੱਲ ਜਾਇਜ਼ : ਅਰਵਿੰਦ ਕੇਜਰੀਵਾਲ


ਨਵੀਂ ਦਿੱਲੀ, 7 ਦਸੰਬਰ (ਸ.ਬ.) ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਸਿੰਘੂ ਸਰਹੱਦ              ਪੁੱਜੇ, ਜਿੱਥੇ ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਹਜ਼ਾਰਾਂ ਕਿਸਾਨ ਬੀਤੇ ਕਈ ਦਿਨ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ| ਅਰਵਿੰਦ   ਕੇਜਰੀਵਾਲ ਨੇ ਇੱਥੇ ਕਿਸਾਨ ਸੰਗਠਨਾਂ ਵੱਲੋਂ 8 ਦਸੰਬਰ ਨੂੰ ਸੱਦੇ ਗਏ ‘ਭਾਰਤ ਬੰਦ’ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ| ਇਸ ਦੌਰਾਨ ਕੇਜਰੀਵਾਲ ਨੇ ਕਿਹਾ  ਕਿ ਦੇਸ਼ ਭਰ ਵਿਚ ਆਮ ਆਦਮੀ ਪਾਰਟੀ ਦੇ ਕਰਮਚਾਰੀ ਰਾਸ਼ਟਰ ਵਿਆਪੀ ਹੜਤਾਲ ਦਾ ਸਮਰਥਨ ਕਰਣਗੇ| ਉਨ੍ਹਾਂ ਨੇ ਸਾਰੇ ਨਾਗਰਿਕਾਂ ਤੋਂ ਕਿਸਾਨਾਂ ਦਾ ਸਮਰਥਨ ਕਰਣ ਦੀ ਅਪੀਲ ਵੀ ਕੀਤੀ|
ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਦਾ ਸਮਰਥਨ ਕਰਦੇ ਹਨ, ਕਿਸਾਨਾਂ ਦਾ ਮੁੱਦਾ ਅਤੇ ਸੰਘਰਸ਼ ਜਾਇਜ਼ ਹੈ| ਦਿੱਲੀ ਸਰਕਾਰ ਅਤੇ ਉਨ੍ਹਾਂ ਦੀ ਪਾਰਟੀ ਕਿਸਾਨਾਂ ਦੇ ਸੰਘਰਸ਼ ਨਾਲ ਹੈ| ਜਦੋਂ ਕਿਸਾਨ ਸਰਹੱਦ ਤੇ ਆਏ ਸਨ ਤਾਂ ਕੇਂਦਰ ਅਤੇ ਦਿੱਲੀ ਪੁਲੀਸ ਨੇ ਉਨ੍ਹਾਂ ਤੋਂ ਦਿੱਲੀ ਦੇ 9 ਸਟੇਡੀਅਮਾਂ ਨੂੰ ਜੇਲ ਬਣਾਉਣ ਲਈ ਇਜਾਜ਼ਤ ਮੰਗੀ ਸੀ| ਉਨ੍ਹਾਂ ਕਿਹਾ ਕਿ ਉਨ੍ਹਾਂ ਤੇ ਦਬਾਅ ਬਣਾਇਆ ਗਿਆ ਪਰ ਉਨ੍ਹਾਂ ਨੇ ਕੋਈ ਇਜਾਜ਼ਤ ਨਹੀਂ ਦਿੱਤੀ| ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ, ਪਾਰਟੀ ਲਗਾਤਾਰ ਸੇਵਾਦਾਰ ਦੀ ਤਰ੍ਹਾਂ ਕਿਸਾਨਾਂ ਦੀ ਸੇਵਾ ਕਰਨ ਵਿਚ ਲੱਗੀ ਹੋਈ ਹੈ ਅਤੇ ਉਹ ਸੇਵਾਦਾਰ ਦੇ ਤੌਰ ਤੇ ਕਿਸਾਨਾਂ ਦੀ ਸੇਵਾ ਕਰਨ ਆਏ ਹਨ|  ਇਸ ਦੌਰਾਨ ਕੇਜਰੀਵਾਲ ਨੇ ਇੱਥੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਕਿਸਾਨਾਂ ਲਈ ਕੀਤੇ ਗਏ ਇੰਤਜ਼ਾਮਾਂ ਦਾ ਜਾਇਜ਼ਾ ਲੈਂਦੇ ਹੋਏ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ|

Leave a Reply

Your email address will not be published. Required fields are marked *