ਕਿਸਾਨਾਂ ਦੀ ਆਤਮ ਹੱਤਿਆ ਦਾ ਮਸਲਾ ਰਾਤੋਂ-ਰਾਤ ਨਹੀਂ ਸੁਲਝ ਸਕਦਾ: ਸੁਪਰੀਮ ਕੋਰਟ

ਨਵੀਂ ਦਿੱਲੀ, 6 ਜੁਲਾਈ (ਸ.ਬ.) ਸੁਪਰੀਮ ਕੋਰਟ ਨੇ ਫਸਲ ਬੀਮਾ ਯੋਜਨਾ ਵਰਗੀਆਂ ਕਿਸਾਨ ਸਮਰਥਕ ਯੋਜਨਾਵਾਂ ਨੇ ਪ੍ਰਭਾਵੀ ਨਤੀਜੇ ਆਉਣ ਦੇ ਲਈ ਘੱਟ ਤੋਂ ਘੱਟ ਇਕ ਸਾਲ ਦੇ ਸਮੇਂ ਦੀ ਲੋੜ ਸੰਬੰਧੀ ਕੇਂਦਰ ਦੀ ਦਲੀਲ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੇ ਆਤਮ ਹੱਤਿਆ ਦੇ ਮਾਮਲੇ ਨੂੰ ਰਾਤੋਂ-ਰਾਤ ਨਹੀਂ ਸੁਲਝਾਇਆ ਜਾ ਸਕਦਾ ਹੈ| ਚੀਫ ਜਸਟਿਸ ਜਗਦੀਸ਼ ਸਿੰਘ  ਖੇਹਰ ਅਤੇ ਜਸਟਿਸ ਧੰਨਜੈ ਵਾਈ ਚੰਦਰਚੂਡ ਦੀ ਅਦਾਲਤ ਨੇ ਸੁਣਵਾਈ ਦੌਰਾਨ ਇਹ ਗੱਲ ਕਹੀ| ਅਦਾਲਤ ਨੇ ਕੇਂਦਰ ਨੂੰ ਸਮਾਂ ਦਿੰਦੇ ਹੋਏ ਗੈਰ-ਸਰਕਾਰੀ ਸੰਗਠਨ ਨਾਗਰਿਕ ਸਰੋਤ ਅਤੇ ਕਾਰਵਾਈ ਯਤਨ ਦੀ ਪਟੀਸ਼ਨ ਤੇ ਸੁਣਵਾਈ 6 ਮਹੀਨੇ ਲਈ ਮੁਲਤਵੀ ਕਰ ਦਿੱਤੀ|
ਕੇਂਦਰ ਦੇ ਵੱਲੋਂ ਤੋਂ ਅਟਾਰਨੀ ਜਨਰਲ ਕੇ.ਕੇ. ਵੇਣੁਗੋਪਾਲ ਨੇ ਰਾਜਗ ਸਰਕਾਰ ਵੱਲੋਂ ਚੁੱਕੇ ਗਏ ਕਿਸਾਨ ਸਮਰਥਕ ਉਪਾਅ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਇਨ੍ਹਾਂ ਦੇ ਨਤੀਜੇ ਸਾਹਮਣੇ ਆਉਣ ਦੇ ਲਈ ਸਰਕਾਰ ਨੂੰ ਲੋੜੀਦਾ ਸਮਾਂ ਦਿੱਤਾ ਜਾਣਾ ਚਾਹੀਦਾ| ਕੋਰਟ ਨੇ ਸ਼ੁਰੂ ਵਿੱਚ ਕਿਹਾ ਕਿ ਕਿਸਾਨਾਂ ਦੀ ਆਤਮ ਹੱਤਿਆ ਦੇ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ, ਪਰ ਬਾਅਦ ਵਿੱਚ ਉਹ ਸਰਕਾਰ ਦੀ ਦਲੀਲ ਨਾਲ ਸਹਿਮਤ ਹੋ ਗਿਆ ਅਤੇ ਉਸ ਨੂੰ  ਸਮੇਂ ਪ੍ਰਦਾਨ ਕਰ ਦਿੱਤਾ|

Leave a Reply

Your email address will not be published. Required fields are marked *