ਕਿਸਾਨਾਂ ਦੀ ਭਲਾਈ ਲਈ ਪੰਜਾਬ ਸਰਕਾਰ ਵੱਲੋਂ ਉਪਰਾਲੇ ਜਾਰੀ: ਬਾਦਲ ਮੁੱਖ ਮੰਤਰੀ ਵੱਲੋਂ ਕਿਸਾਨ ਵਿਕਾਸ ਚੈਂਬਰ ਪੰਜਾਬ ਦੀ ਇਮਾਰਤ ਦਾ ਉਦਘਾਟਨ

ਐਸ.ਏ.ਐਸ.ਨਗਰ, 15 ਦਸੰਬਰ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਮੁਹਾਲੀ ਦੇ ਐਰੋਸਿਟੀ ਬਲਾਕ ਸੀ (ਏਅਰਪੋਰਟ ਰੋਡ) ਵਿਖੇ ਕਿਸਾਨ ਵਿਕਾਸ ਚੈਂਬਰ ਪੰਜਾਬ ਦੇ ਦਫਤਰ ਦੀ ਇਮਾਰਤ ਦਾ ਉਦਘਾਟਨ ਕੀਤਾ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਬਾਦਲ ਨੇ ਕਿਹਾ ਕਿ ਪੰਜਾਬ ਦੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਸੂਬੇ ਦੇ ਕਿਸਾਨਾਂ ਦੀ ਭਲਾਈ ਲਈ ਵੱਚਨਬੱਧ ਹੈ, ਇਸ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਬਨਾਈਆਂ ਗਈਆਂ ਹਨ| ਉਨਾਂ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾਂ ਸੂਬਾ ਹੈ ਜਿਥੇ ਕਿਸਾਨਾਂ ਨੂੰ ਬਿਜਲੀ ਪਾਣੀ ਮੁਫਤ ਦਿਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਹਰ ਮਸਲੇ ਨੂੰ ਚੰਗੀ ਤਰ੍ਹਾਂ ਸਮਝਦੀ ਹੈ ਅਤੇ ਇਹਨਾ ਮਸਲਿਆਂ ਨੂੰ ਹੱਲ ਕਰਨ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ|
ਸ੍ਰ. ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ ਪਰ ਪੰਜਾਬ ਦੇ ਲੋਕ ਸਭ ਕੁੱਝ ਸਮਝਦੇ ਹਨ ਅਤੇ ਉਹ ਇਹਨਾਂ ਪਾਰਟੀਆਂ ਦੇ ਝਾਂਸੇ ਵਿਚ ਨਹੀਂ ਆਉਣਗੇ|
ਜਿਕਰਯੋਗ ਹੈ ਕਿ ਕਿਸਾਨ ਵਿਕਾਸ ਚੈਂਬਰ ਪੰਜਾਬ ਦੇ ਦਫਤਰ ਲਈ ਜਮੀਨ ਪੰਜਾਬ ਸਰਕਾਰ ਵੱਲੋਂ ਮੁਫਤ ਦਿਤੀ ਗਈ ਸੀ ਅਤੇ ਇਮਾਰਤ ਦੀ ਰਾਸ਼ੀ ਲਈ 20 ਕਰੋੜ ਦੀ ਰਾਸ਼ੀ ਦਿੱਤੀ ਗਈ ਸੀ|
ਕਿਸਾਨ ਵਿਕਾਸ ਚੈਂਬਰ ਪੰਜਾਬ ਦੇ ਦਫ਼ਤਰ ਦੀ ਇਮਾਰਤ ਦਾ ਨੀਂਹ ਪੱਥਰ 30 ਅਪ੍ਰੈਲ 2016 ਨੂੰ ਮੁੱਖ ਮੰਤਰੀ ਪੰਜਾਬ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਰੱਖਿਆ ਗਿਆ ਸੀ|  ਇਸ ਸੰਸਥਾ ਦੇ ਦਫ਼ਤਰ ਦੀ ਇਮਾਰਤ ਵਿੱਚ ਕਿਸਾਨਾਂ ਲਈ ਸੈਮੀਨਾਰ ਆਯੋਜਿਤ ਕਰਨ ਲਈ 400 ਕਿਸਾਨਾਂ ਦੇ ਬੈਠਣ ਦੀ ਸਮਰੱਥਾ ਵਾਲਾ ਆਡੀਟੋਰੀਅਮ, ਕਮੇਟੀ ਰੂਮ, ਲਾਇਬ੍ਰੇਰੀ, ਕੈਨਟੀਨ ਅਤੇ ਕਿਸਾਨਾਂ ਲਈ ਕਮਰਿਆਂ ਦੀ ਵਿਵਸਥਾ ਕੀਤੀ ਗਈ ਹੈ| ਇਹ ਇਮਾਰਤ ਅਧੁਨਿਕ ਕਿਸਮ ਦੀ ਹੈ| ਜਿਸ ਵਿੱਚ ਸਾਰੀਆਂ ਅਧੁਨਿਕ ਸਹੂਲਤਾ ਮੁਹੱਈਆ ਕਰਵਾਈਆਂ ਗਈਆਂ ਹਨ| ਇਸ ਇਮਾਰਤ ਵਿਚ ਬੇਸਮੈਂਟ ਤੋਂ ਇਲਾਵਾ ਪੰਜ ਮਜਿੰਲਾਂ ਹਨ ਅਤੇ ਪਾਰਕਿੰਗ ਦੀ ਵਿਵਸਥਾ ਬੇਸਮੈਂਟ ਵਿਚ ਕੀਤੀ ਗਈ|
ਇਥੇ ਕਿਸਾਨ ਵਿਕਾਸ ਚੈਂਬਰ ਪੰਜਾਬ ਵੱਲੋਂ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਅਤੇ ਸਹਾਇਕ ਧੰਦੇ ਜਿਸ ਵਿੱਚ ਮੁਰਗੀ ਪਾਲਣ, ਸੂਰ, ਪਸ਼ੂ ਪਾਲਣ, ਸ਼ਹਿਦ ਦੀ ਮੱਖੀਆਂ ਪਾਲਣ, ਫਲੋਰੀਕਲਚਰ, ਬਾਗਬਾਨੀ, ਫੱਲਾਂ, ਸਬਜੀਆਂ, ਮੱਛੀ ਪਾਲਣ ਅਤੇ ਦਿਹਾਤੀ ਸੈਰ ਸਪਾਟੇ ਨੂੰ ਉਤਸਾਹਿਤ ਕਰਨ ਲਈ ਮਹਿਰਾਂ ਨਾਲ ਕਿਸਾਨਾਂ ਦੀ ਵਿਚਾਰ ਗੋਸਟੀ ਅਤੇ              ਖੇਤੀਬਾੜੀ ਨੂੰ ਹੋਰ ਹੁਲਾਰਾਂ ਦੇਣ ਲਈ ਹੋਰ ਗਤੀਵਿਧੀਆਂ ਵੀ ਕੀਤੀਆਂ ਜਾਣਗੀਆਂ| ਇਸ ਤੋਂ ਇਲਾਵਾ  ਕਿਸਾਨਾਂ ਨੂੰ ਖੇਤੀਬਾੜੀ ਵਿੱਚ ਨਵੀਆਂ ਤਕਨੀਕਾਂ ਅਪਣਾਉਣ ਸਬੰਧੀ ਵੀ ਜਾਣਕਾਰੀ ਮੁਹੱਈਆ ਕਰਵਾਈ ਜਾਇਆ ਕਰੇਗੀ|

Leave a Reply

Your email address will not be published. Required fields are marked *