ਕਿਸਾਨਾਂ ਦੇ ਕਰਜੇ ਮਾਫ ਕਰੇ ਕੈਪਟਨ ਸਰਕਾਰ: ਭੰਗੇਵਾਲ

ਖਰੜ, 22 ਅਪ੍ਰੈਲ (ਸ.ਬ.) ਜਿਲ੍ਹਾ ਕਿਸਾਨ ਮੋਰਚਾ ਭਾਰਤੀ ਜਨਤਾ ਪਾਰਟੀ ਮੁਹਾਲੀ ਦੀ ਇੱਕ ਮੀਟਿੰਗ ਜਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਰਾਣਾ ਦੀ ਪ੍ਰਧਾਨਗੀ ਹੇਠ ਸੰਨੀ ਏਨਕਲੇਵ ਖਰੜ ਵਿਖੇ ਹੋਈ| ਇਸ ਮੌਕੇ ਭਾਜਪਾ ਕਿਸਾਨ ਮੋਰਚਾ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਭੰਗੇਵਾਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ|  ਇਸ ਮੌਕੇ ਕੁਲਦੀਪ ਸਿੰਘ ਭੰਗੇਵਾਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਖੇਤੀਬਾੜੀ ਕਰਜੇ ਨੂੰ ਪੂਰਾ ਮੁਆਫ ਕਰਨ ਦਾ ਵਾਆਦਾ ਕੀਤਾ ਸੀ ਪਰ ਕੈਪਟਨ ਸਰਕਾਰ ਨੇ ਹਾਲੇ ਤੱਕ ਆਪਣਾ ਵਾਅਦਾ ਪੂਰਾ ਨਹੀਂ  ਕੀਤਾ ਹੈ, ਕੈਪਟਨ ਸਰਕਾਰ ਦੇ ਵਾਆਦੇ ਦੇ ਭਰੋਸੇ  ਪੰਜਾਬ ਦੇ ਕਿਸਾਨ  ਹੁਣ ਕਰਜੇ ਦੀ ਆਦਾਇਗੀ ਨਹੀਂ ਕਰ ਰਹੇ ਹਨ ਕਿਸਾਨਾਂ ਨੂੰ ਜੇਕਰ 30 ਅਪ੍ਰੈਲ ਤੋਂ ਪਹਿਲਾਂ ਰਬੀ ਦੀ ਫਸਲ ਦੇ ਲਈ ਲਿਆ ਗਿਆ ਬੈਂਕ ਦਾ ਕਰਜਾ ਨਹੀਂ ਚੁਕਾਇਆ ਤਾਂ ਨਿਯਮਾਂ ਅਨੁਸਾਰ ਕਿਸਾਨਾਂ ਨੂੰ 4 ਫੀਸਦੀ ਦੀ ਦਰ ਨਾਲ ਕਰਜ ਵਾਪਸੀ ਕਰਨੀ ਪਵੇਗੀ ਤੇ ਖਰੀਫ ਦੀ ਫਸਲ ਲਈ ਕਰਜਾ ਨਹੀ ਮਿਲ ਸਕੇਗਾ| ਉਹਨਾਂ ਕਿਹਾ ਕਿ ਭਾਜਪਾ ਨੇ ਯੂਪੀ ਵਿੱਚ ਚੋਣਾਂ ਤੋਂ ਪਹਿਲਾ  ਕਿਸਾਨਾਂ ਲਈ ਕਰਜੇ ਮੁਆਫ ਕਰਨ ਦਾ ਵਾਇਦਾ ਕੀਤਾ ਸੀ ਅਤੇ ਯੂਪੀ ਵਿੱਚ ਭਾਜਪਾ ਸਰਕਾਰ  ਬਣਦੇ ਹੀ   ਕਿਸਾਨਾਂ ਦੇ ਕਰਜੇ ਮੁਆਫ ਕਰ ਦਿੱਤੇ ਗਏ|
ਉਹਨਾਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਪੰਜਾਬ ਦੇ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਜਾਣ ਤਾਂ ਜੋ ਪੰਜਾਬ ਦੇ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਰੁਕ ਸਕਣ| ਇਸ ਮੌਕੇ ਨਰਿੰਦਰ ਸਿੰਘ ਰਾਣਾ  ਮੰਡਲ ਪ੍ਰਧਾਨ ਖਰੜ,  ਜਤਿੰਦਰ ਸਿੰਘ ਰਾਣਾ ਜਿਲ੍ਹਾ ਪ੍ਰਧਾਨ  ਕਿਸਾਨ ਮੋਰਚਾ, ਸੁਧੀਰ ਗੁਲੇਰੀਆ ਸਕੱਤਰ ਕਿਸਾਨ ਮੌਰਚਾ ਪੰਜਾਬ ਅਤੇ ਸਰਬਜੀਤ ਸਿੰਘ ਬੈਦਵਾਣ ਜਿਲ੍ਹਾ ਜਰਨਲ ਸਕੱਤਰ ਕਿਸਾਨ ਮੌਰਚਾ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *