ਕਿਸਾਨਾਂ ਦੇ ਜੋਸ਼ ਅੱਗੇ ਝੁਕੀ ਦਿੱਲੀ ਪੁਲੀਸ, ਦਿੱਲੀ ਵਿੱਚ ਦਾਖਿਲ ਹੋਏ ਅੰਦੋਲਨਕਾਰੀ ਕਿਸਾਨ ਦਿੱਲੀ ਪੁਲੀਸ ਵਲੋਂ ਕੀਤੇ ਭਾਰੀ ਲਾਠੀਚਾਰਜ, ਪਾਣੀ ਦੀਆਂ ਬੁਛਾਂਰਾਂ ਅਤੇ ਅਥਰੂ ਗੈਸ ਦੇ ਗੋਲਿਆਂ ਅੱਗੇ ਡਟੇ ਰਹੇ ਕਿਸਾਨ, ਲਾਠੀਚਾਰਜ ਵਿੱਚ ਅਨੇਕਾਂ ਕਿਸਾਨ ਜਖਮੀ


ਚੰਡੀਗੜ੍ਹ, 27 ਨਵੰਬਰ (ਸ.ਬ.) ਹਜਾਰਾਂ ਦੀ ਗਿਣਤੀ ਵਿੱਚ ਦਿੱਲੀ ਰਵਾਨਾ ਹੋਏ ਪੰਜਾਬ ਦੇ ਕਿਸਾਨਾਂ ਦੇ ਹਜੂਮ  ਨੂੰ ਰੋਕਣ ਲਈ ਅੱਜ ਦਿੱਲੀ ਪੁਲੀਸ ਵਲੋਂ ਸਿੰਧੂ ਬਾਰਡਰ ਤੇ ਦਿੱਲੀ, ਹਰਿਆਣਾ ਪੁਲੀਸ ਅਤੇ ਸੀ ਆਰ ਪੀ ਐਫ ਵਲੋਂ ਬੈਰੀਕੇਡ ਲਗਾ ਕੇ ਅਤੇ ਹੋਰ  ਰੁਕਾਵਟਾਂ ਖੜੀਆਂ ਕਰਕੇ ਕਿਸਾਨਾਂ ਦਾ ਰਸਤਾ ਰੋਕਣ ਦਾ ਪੂਰਾ ਯਤਨ ਕੀਤਾ ਗਿਆ| ਇਸ ਮੌਕੇ ਪੁਲੀਸ ਵਲੋਂ ਕਿਸਾਨਾਂ ਉਪਰ ਭਾਰੀ ਲਾਠੀਚਾਰਜ ਵੀ ਕੀਤਾ ਗਿਆ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਪਰੰਤੂ ਬਾਅਦ ਵਿੱਚ ਕਿਸਾਲਾਂ ਦੇ ਜੌਂਸਲੇ ਅਤੇ ਜੋਸ਼ ਅੱਗੇ ਝੁਕਦਿਆਂ ਦਿੱਲੀ ਪੁਲੀਸ  ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਦੀ ਆਗਿਆ ਦੇਣ ਤੋਂ ਬਾਅਦ  ਕਿਸਾਨ  ਟਿਕਰੀ ਬਾਰਡਰ ਰਾਹੀਂ ਦਿੱਲੀ ਵਿੱਚ ਦਾਖਲ ਹੋਣ ਵਿੱਚ ਸਫਲ ਹੋ ਗਏ| ਦਿੱਲੀ ਪੁਲੀਸ ਵਲੋਂ ਕਿਸਾਨਾਂ ਨੂੰ ਬੁਰਾੜੀ ਦੀ ਨਿੰਰਕਾਰੀ ਗ੍ਰਾਉਂਡ ਵਿੱਚ ਸ਼ਾਂਤੀਪੂਰਨ ਪ੍ਰਦਰਸ਼ਨ ਕਰਨ ਦੀ ਆਗਿਆ ਦੇਣ ਤੋਂ ਬਾਅਦ ਕਿਸਾਨ ਉਥੇ ਵੱਡੀ ਗਿਣਤੀ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ|
ਇਸਤੋਂ ਪਹਿਲਾਂ ਸਿੰਧੂ ਬਾਰਡਰ ਤੇ ਦਿੱਲੀ ਪੁਲੀਸ ਅਤੇ ਸੀ ਆਰ ਪੀ ਐਫ ਵਲੋਂ ਕਿਸਾਨਾਂ ਉੱਪਰ ਅਥਰੂ ਗੈਸ ਦੇ ਗੋਲੇ ਸੁੱਟੇ ਗਏ, ਜਿਸ ਕਾਰਨ ਕਾਫੀ ਸਮੇਂ ਤਕ ਸੰਘਣਾ ਧੂੰਆਂ ਫੈਲਿਆ ਰਿਹਾ| ਦਿੱਲੀ ਪੁਲੀਸ ਵਲੋਂ ਕੀਤੇ ਗਏ ਲਾਠੀਚਾਰਜ ਕਾਰਨ ਅਨੇਕਾਂ ਕਿਸਾਨ ਜਖਮੀ ਵੀ ਗਏ ਪਰ ਕਿਸਾਨ ਪੂਰੇ ਉਤਸ਼ਾਹ ਨਾਲ ਦਿੱਲੀ ਵਿੱਚ ਦਾਖਲ ਹੋਣ ਲਈ ਜੋਰ ਲਗਾਉਂਦੇ ਰਹੇ| ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਸਿੰਧੂ ਬਾਰਡਰ ਤੇ ਪੁਲੀਸ ਵਲੋਂ ਰੇਤ ਨਾਲ ਭਰੇ ਪੰਜ ਟਰੱਕ ਖੜੇ ਕਰ ਦਿਤੇ ਗਏ ਅਤੇ ਹਰਿਆਣਾ ਤੋਂ ਦਿੱਲੀ ਜਾਂਦੀ ਮੁੱਖ ਸੜਕ ਨੂੰ ਜੇ ਸੀ ਬੀ ਮਸ਼ੀਨ ਨਾਲ ਪੁੱਟ ਦਿੱਤਾ ਗਿਆ ਤਾਂ ਕਿ ਕਿਸਾਨ ਦਿੱਲੀ ਵਿੱਚ ਦਾਖਲ ਨਾ ਹੋ ਸਕਣ| ਪੁਲੀਸ ਵਲੋਂ ਕਿਸਾਨਾਂ ਦੀਆਂ ਗਤੀਵਿਧੀਆਂ ਤੇ ਨਜਰ ਰਖਣ ਲਈ ਡਰੋਨ ਦੀ ਮਦਦ ਵੀ ਲਈ ਗਈ| ਸਿੰਧੂ ਬਾਰਡਰ ਤੇ ਕਿਸਾਨਾਂ ਅਤੇ ਪੁਲੀਸ ਵਿਚਾਲੇ ਕਈ ਵਾਰ ਝੜਪਾਂ ਹੋਈਆਂ, ਜਿਸ ਦੌਰਾਨ ਕਈ ਕਿਸਾਨ ਜਖਮੀ ਹੋ ਗਏ ਪਰ ਕਿਸਾਨ ਦਿੱਲੀ ਵਿੱਚ ਦਾਖਲ ਹੋਣ ਲਈ ਸੰਘਰਸ਼ ਕਰਦੇ ਰਹੇ| ਦਿੱਲੀ ਜਾ ਰਹੇ ਕਿਸਾਨਾਂ ਦੇ ਕਾਫਲੇ ਵਿੱਚ ਸ਼ਾਮਲ ਮਾਨਸਾ ਜਿਲੇ ਦੇ ਇਕ ਕਿਸਾਨ ਦੀ ਮੌਤ ਹੋ ਗਈ| 
ਇਸ ਦੌਰਾਨ ਇਸ ਅੰਦੋਲਨ ਵਿੱਚ  ਹਰਿਆਣਾ ਅਤੇ ਯੂ ਪੀ ਦੇ ਵੱਡੀ ਗਿਣਤੀ ਕਿਸਾਨ ਵੀ ਸ਼ਾਮਲ ਹੋ ਗਏ ਅਤੇ ਦੁਪਹਿਰ ਤੋਂ ਬਾਅਦ                  ਅੰਦੋਲਨ ਕਾਰੀ ਕਿਸਾਨਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਗਿਆ|ੇ ਇਸ ਦੌਰਾਨ ਪੱਛਮੀ ਯੂ ਪੀ ਦੇ ਮੇਰਠ ਇਲਾਕੇ ਤੋਂ ਵੱਡੀ ਗਿਣਤੀ ਕਿਸਾਨਾਂ ਨੇ ਦਿੱਲੀ-ਮੇਰਠ ਮੁੱਖ ਸੜਕ ਤੋਂ ਦਿੱਲੀ ਵਿੱਚ ਦਾਖਲ ਹੋਣ ਦਾ ਯਤਨ ਕੀਤਾ ਪਰ ਦਿੱਲੀ ਪੁਲੀਸ ਨੇ ਉੱਥੇ ਨਾਕੇਬੰਦੀ ਕਰਕੇ ਅਤੇ ਸਖਤ ਰੁਕਾਵਟਾਂ ਖੜੀਆਂ ਕਰਕੇ ਯੂ ਪੀ ਦੇ ਕਿਸਾਨਾਂ ਨੂੰਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਦਾ ਯਤਨ ਕੀਤਾ ਗਿਆ| ਇਸ ਦੌਰਾਨ ਦਿੱਲੀ ਵਿੱਚ ਦਾਖਿਲ ਹੋਣ ਵਾਲੇ ਹੋਰਨਾਂ ਮੁੱਖ ਰਸਤਿਆਂ ਤੇ ਵੀ ਕਿਸਾਨਾ ਦਾ ਹਜੂਮ ਇਕੱਠਾ ਹੋ ਗਿਆ ਅਤੇ ਪੰਜਾਬ, ਹਰਿਆਣਾ ਅਤੇ ਯੂ ਪੀ ਦੇ ਕਿਸਾਨਾਂ ਵਲੋਂ ਦਿੱਲੀ ਜਾਣ ਵਾਲੇ ਕਰੀਬ ਸਾਰੇ ਰਸਤਿਆਂ ਤੇ ਇਕੱਠ ਕੀਤੇ ਜਾਣ ਨਾਲ ਦਿੱਲੀ ਪੁਲੀਸ ਨੂੰ ਹੱਥਾਂ ਪੈਰਾਂ ਦੀ ਪੈ ਗਈ| 
ਇਸ ਦੌਰਾਨ ਦਿੱਲੀ-ਬਹਾਦੁਰਗੜ੍ਹ ਹਾਈਵੇਅ ਤੇ ਟਿਕਰੀ ਬਾਰਡਰ ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਭਜਾਉਣ ਲਈ ਪੁਲੀਸ ਨੇ ਪਾਣੀ ਦੀਆਂ ਤੋਪਾਂ ਚਲਾਈਆਂ ਅਤੇ ਹੰਝੂ ਗੈਸ ਦੇ ਗੋਲੇ ਵੀ ਦਾਗੇ| ਇਸਤੋਂ ਇਲਾਵਾ ਮੁੰਡਕਾ, ਦਿੱਲੀ-ਹਰਿਆਣਾ ਸਰਹੱਦ ਤੇ ਪੁਲੀਸ ਅਤੇ ਕਿਸਾਨਾਂ ਦਰਮਿਆਨ ਜ਼ਬਰਦਸਤ ਝੜਪਾਂ ਹੋਈਆਂ| 
ਬੀਤੀ ਰਾਤ ਹਰਿਆਣਾ ਸਰਕਾਰ ਵਲੋਂ ਭਾਵੇਂ  ਕਰਨਾਲ ਵਿੱਚ  ਟਰੱਕਾਂ ਤੇ ਟਰਾਲਿਆਂ ਨਾਲ ਲੰਬੀ ਲਾਈਨ ਬਣਾ ਕੇ ਕਿਸਾਨਾਂ ਨੂੰ ਰੋਕਣ ਦਾ ਯਤਨ ਕੀਤਾ ਗਿਆ ਪਰ ਕਿਸਾਨ ਸਭ ਅੜਿਕੇ ਪਾਰ ਕਰਕੇ ਹੋਏ ਦਿੱਲੀ ਵੱਲ ਕੂਚ ਕਰਨ ਵਿੱਚ ਕਾਮਯਾਬ ਹੋ ਗਏ| ਇਸੇ ਦੌਰਾਨ ਦਿੱਲੀ ਜਾਣ ਵਾਲੇ ਸਾਰੇ ਰਸਤੇ ਪੁਲੀਸ ਵਲੋਂ ਸੀਲ ਕਰ ਦਿਤੇ ਗਏ ਸਨ ਅਤੇ ਦਿੱਲੀ ਜਾਣ ਵਾਲੀ ਮੁੱਖ ਸੜਕ ਵੀ ਪੁੱਟ ਦਿੱਤੀ ਗਈ ਸੀ ਪਰ ਕਿਸਾਨਾਂ ਦੇ ਹਜੂਮ ਅੱਗੇ ਪੁਲੀਸ ਅਤੇ ਸਰਕਾਰ ਦੀ ਪੇਸ਼ ਨਹੀਂ ਚਲੀ ਅਤੇ ਸਾਰੀਆਂ ਰੁਕਾਵਟਾਂ ਇੱਕ ਇੱਕ ਕਰਕੇ ਦੂਰ ਹੁੰਦੀਆਂ ਗਈਆਂ| ਹਰਿਆਣਾ ਪੁਲੀਸ ਵਲੋਂ ਖੜੀਆਂ ਕੀਤੀਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਕੇ ਕਿਸਾਨ ਰਾਤ ਸਮੇਂ ਦਿੱਲੀ ਦੇ ਸਿੰਧੂ ਬਾਰਡਰ ਤਕ ਪਹੁੰਚਣ ਵਿੱਚ ਸਫਲ ਹੋ ਗਏ ਸਨ|    
ਦਿੱਲੀ ਕੂਚ ਕਰਨ ਵਾਲੇ ਕਿਸਾਨ ਪੂਰੀ ਤਿਆਰੀ ਨਾਲ ਅਤੇ ਲੰਬੀ ਲੜਾਈ ਦੇ ਮੂਡ ਵਿੱਚ ਰਵਾਨਾ ਹੋਏ ਹਨ ਅਤੇ ਉਹ ਆਪਣੇ ਨਾਲ ਗੈਸ ਸਟੋਵ, ਇਨਵਰਟਰ, ਰਾਸ਼ਨ ਅਤੇ ਹੋਰ ਖਾਣ-ਪੀਣ ਦਾ ਸਮਾਨ ਭਾਰੀ ਸਟਾਕ ਨਾਲ ਲੈ ਕੇ ਗਏ  ਹਨ| ਇੰਨਾ ਹੀ ਨਹੀਂ ਕਿਸਾਨ ਆਪਣੇ ਨਾਲ ਗੱਦੇ, ਰਜਾਈਆਂ ਅਤੇ ਪੂਰੀ ਮਾਤਰਾ ਵਿੱਚ ਸਬਜ਼ੀਆਂ ਵੀ ਲਿਆਏ ਹਨ| ਕਿਸਾਨ ਆਗੂਆਂ ਨੇ ਕਿਹਾ ਕਿ ਉਹ ਪਿਛਲੇ 2 ਮਹੀਨਿਆਂ ਤੋਂ  ਦਿੱਲੀ ਚਲੋ  ਦੀ ਯੋਜਨਾ ਬਣਾ ਰਹੇ ਸਨ ਅਤੇ ਹੁਣ ਜਦੋਂ ਉਹ ਘਰੋਂ ਤੁਰ ਪਏ ਹਨ, ਜਿੰਨੀ ਦੇਰ  ਵੀ ਦਿੱਲੀ ਵਿੱਚ ਰੁਕਣਾ ਪਵੇਗਾ, ਉਹ  ਰੁਕਣਗੇ ਅਤੇ ਦਿੱਲੀ ਜਿੱਤ ਕੇ ਹੀ ਪਰਤਣਗੇ|  ਇਸੇ ਦੌਰਾਨ ਹਰਿਆਣਾ ਦੇ ਰਸਤਿਓ ਦਿੱਲੀ ਜਾ ਰਹੇ ਕਿਸਾਨਾਂ ਦੇ ਜਥੇ ਵਿੱਚ ਸ਼ਾਮਲ ਮਾਨਸਾ ਜਿਲੇ ਦੇ ਪਿੰਡ ਖਿਆਲੀ ਚਹਿਲਾਂ ਵਾਲੀ ਦੇ ਇਕ ਕਿਸਾਨ ਦੀ ਰੋਹਤਕ ਅਤੇ ਹਾਂਸੀ ਦੇ ਵਿਚਾਲੇ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ, ਜਦੋਂਕਿ ਇਕ ਹੋਰ ਕਿਸਾਨ ਜਖਮੀ ਹੋ ਗਿਆ| 
ਕੇਂਦਰੀ ਖੇਤੀ ਮੰਤਰੀ ਵਲੋਂ ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ 
ਇਸੇ ਦੌਰਾਨ ਭਾਰਤ ਦੇ ਖੇਤੀਬਾੜੀ ਮੰਤਰੀ ਸ੍ਰੀ ਨੰਿਰੰਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਅੰਦੋਲਨ ਖਤਮ ਕਰ ਦੇਣ|  ਉਹਨਾਂ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗਲਬਾਤ ਕਰਨ ਲਈ ਤਿਆਰ ਹੈ ਇਸ ਲਈ ਕਿਸਾਨਾਂ ਨੂੰ 3 ਦਸੰਬਰ ਨੂੰ ਗਲਬਾਤ ਕਰਨ ਦਾ ਸੱਦਾ ਦਿਤਾ ਗਿਆ ਹੈ| ਇਸਦੇ ਨਾਲ ਉਹਨਾਂ ਕਾਂਗਰਸ ਉਪਰ ਇਲਜਾਮ ਲਗਾਇਆ ਕਿ ਕਾਂਗਰਸ ਪਾਰਟੀ ਵਲੋਂ ਕਿਸਾਨਾਂ ਨੂ ੰਭੜਕਾਇਆ ਜਾ ਰਿਹਾ ਹੈ|  
ਕਿਸਾਨਾਂ ਦੇ ਦਿੱਲੀ ਦਾਖਲੇ          ਦਾ ਮੁੱਖ ਮੰਤਰੀ ਵਲੋਂ ਸਵਾਗਤ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਵਲੋਂ ਕਿਸਾਨਾਂ ਨੂੰ ਦਿੱਲੀ ਦਾਖਲ ਹੋਣ ਦੀ  ਇਜਾਜਤ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ| ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਗਲਬਾਤ ਕਰਕੇ ਇਸ ਮਸਲੇ ਦਾ ਤੁਰੰਤ ਹੱਲ ਕੱਢਣਾ ਚਾਹੀਦਾ  ਹੈ|

Leave a Reply

Your email address will not be published. Required fields are marked *