ਕਿਸਾਨਾਂ ਦੇ ਟਰੈਕਟਰ ਪਰੇਡ ਕਾਰਨ ਦਿੱਲੀ ਮੈਟਰੋ ਦੇ ਕਈ ਸਟੇਸ਼ਨ ਬੰਦ

ਨਵੀਂ ਦਿੱਲੀ, 26 ਜਨਵਰੀ (ਸ.ਬ.) ਖੇਤੀ ਕਾਨੂੰਨਾਂ ਵਿਰੁੱਧ ਪਿਛਲੇ 2 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਕਿਸਾਨ ਦਿੱਲੀ ਵਿੱਚ ਟਰੈਕਟਰ ਮਾਰਚ ਕੱਢ ਰਹੇ ਹਨ। ਇਸ ਮਾਰਚ ਕਾਰਨ ਸਮੇਂਪੁਰ ਬਾਦਲੀ, ਰੋਹਿਣੀ ਸੈਕਟਰ 18/19, ਹੈਦਰਪੁਰ ਬਾਦਲੀ ਮੋਰ, ਜਹਾਂਗੀਰ ਪੁਰੀ, ਆਦਰਸ਼ ਨਗਰ, ਆਜ਼ਾਦਪੁਰ, ਮਾਡਲ ਟਾਊਨ, ਜੀ.ਟੀ.ਬੀ. ਨਗਰ, ਵਿਸ਼ਵ ਵਿਦਿਆਲਯ, ਵਿਧਾਨ ਸਭਾ, ਸਿਵਲ ਲਾਈਨਜ਼, ਇੰਦਰਪ੍ਰਸਥ ਮੈਟਰੋ ਸਟੇਸ਼ਨ ਅਤੇ ਗਰੀਨ ਲਾਈਨ ਦੇ ਸਾਰੇ ਸਟੇਸ਼ਨਾਂ ਤੇ ਦਾਖਲਾ ਅਤੇ ਬਾਹਰ ਜਾਣ ਦੇ ਰਸਤੇ ਬੰਦ ਕਰ ਦਿੱਤੇ ਗਏ ਹਨ। ਇਹ ਜਾਣਕਾਰੀ ਦਿੱਲੀ ਰੇਲ ਮੈਟਰੋ ਨੇ ਦਿੱਤੀ ਹੈ।

Leave a Reply

Your email address will not be published. Required fields are marked *