ਕਿਸਾਨਾਂ ਦੇ ਧਰਨੇ ਲਈ ਸੈਕਟਰ 78 ਦੇ ਵਸਨੀਕਾਂ ਨੇ ਸਮਾਨ ਭੇਜਿਆ

ਐਸ ਏ ਐਸ ਨਗਰ, 7 ਦਸੰਬਰ (ਸ.ਬ.) ਸਥਾਨਕ ਸੈਕਟਰ 78 ਦੇ ਵਸਨੀਕਾਂ ਵਲੋਂ ਦਿੱਲੀ ਸਰਹੱਦ ਤੇ ਚਲ ਰਹੇ ਕਿਸਾਨ ਧਰਨੇ ਵਿੱਚ ਸ਼ਾਮਲ ਕਿਸਾਨਾਂ ਲਈ ਲੰਗਰ, ਪਾਣੀ ਅਤੇ ਸੁੱਕਾ ਰਾਸ਼ਨ ਭੇਜਿਆ ਗਿਆ ਹੈ| ਇਸ ਮੌਕੇ ਵਸਨੀਕਾਂ ਨੇ ਕਿਹਾ ਕਿ ਉਹ ਕਿਸਾਨਾਂ ਨਾਲ ਖੜ੍ਹੇ ਹਨ ਅਤੇ ਇਸ ਸੰਘਰਸ਼ ਦੀ ਪੁਰਜੋਰ ਹਿਮਾਇਤ ਕਰਦੇ ਹਨ|   ਇਸ ਮੌਕੇ ਸਾਬਕਾ ਕੌਂਸਲਰ ਸੁਰਿੰਦਰ ਰੋਡਾ, ਜਗਦੀਸ਼ ਸਿੰਘ ਗਿੱਲ, ਹਰਬੰਸ ਸਿੰਘ ਸਿੱਧੂ, ਕਮਲਜੀਤ ਸਿੰਘ, ਲਾਭ ਸਿੰਘ, ਗਗਨਪ੍ਰੀਤ ਸਿੰਧੂ, ਪ੍ਰੇਮ ਸਿੰਘ,  ਜਗਦੀਸ ਧੀਮਾਨ, ਦਲਬੀਰ ਸਿੰਘ ਜਟਾਣਾ, ਰਮਨਦੀਪ ਧਾਲੀਵਾਲ, ਭਾਗ ਸਿੰਘ, ਰਣਜੀਤ ਸਿੰਘ ਮੌਜੂਦ ਸਨ| 

Leave a Reply

Your email address will not be published. Required fields are marked *