ਕਿਸਾਨਾਂ ਦੇ ਹੱਕ ਵਿਚ ਮਰਨ ਵਰਤ ਤੇ ਬੈਠਣਗੇ ਫੈਰੂਮਾਨ ਦਲ ਦੇ ਪ੍ਰਧਾਨ ਮਹੰਤ ਜਸਬੀਰ ਦਾਸ


ਐਸ ਏ ਐਸ ਨਗਰ, 5 ਦਸੰਬਰ (ਜਸਵਿੰਦਰ ਸਿੰਘ) ਸ਼ਹੀਦ ਫੈਰੂਮਾਨ ਅਕਾਲੀ ਦਲ ਇੰਡੀਆ ਦੇ ਕੌਮੀ ਪ੍ਰਧਾਨ ਮਹੰਤ ਜਸਬੀਰ ਦਾਸ ਨੇ ਐਲਾਨ ਕੀਤਾ ਹੈ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਮਰਨ ਵਰਤ              ਕਰਨਗੇ| ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਮਹੰਤ ਜਸਬੀਰ ਦਾਸ ਨੇ ਕਿਹਾ ਕਿ ਦੇਸ਼ ਦੇ ਕਿਸਾਨ ਆਪਣੇ ਹੱਕਾਂ ਲਈ ਅੰਦੋਲਨ ਕਰ ਰਹੇ ਹਨ, ਪਰ ਦੇਸ਼ ਦੀ ਸਰਕਾਰ ਕਿਸਾਨ ਲਹਿਰ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ| ਉਹਨਾਂ ਕਿਹਾ ਕਿ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਪਹਿਲਾਂ ਲਾਠੀਚਾਰਜ ਕੀਤਾ ਗਿਆ, ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ, ਹੁਣ ਇਹਨਾਂ ਕਿਸਾਨਾਂ ਖਿਲਾਫ ਐਫ ਆਈ ਆਰਾਂ ਦਰਜ ਕੀਤੀਆਂ ਜਾ ਰਹੀਆਂ ਹਨ ਅਤੇ ਸਰਕਾਰ ਕਿਸਾਨ ਅੰਦੋਲਨ ਕੁਚਲਨ ਤੇ ਤੁਲੀ ਹੋਈ ਹੈ ਪਰੰਤੂ  ਦੂਜੇ ਪਾਸੇ ਕਿਸਾਨ ਆਪਣੀਆਂ ਮੰਗਾਂ ਦੀ ਪੂਰਤੀ ਲਈ ਡਟੇ ਹੋਏ ਹਨ| 
ਉਹਨਾਂ ਕਿਹਾ ਕਿ ਸ਼ਹੀਦ ਦਰਸ਼ਨ ਸਿੰਘ ਫੈਰੂਮਾਨ ਨੇ ਪੰਜਾਬ, ਪੰਜਾਬੀਅਤ, ਕਿਸਾਨਾਂ ਦੀ ਕਰਜਾ ਮੁਆਫੀ, ਚੰਡੀਗੜ੍ਹ ਪੰਜਾਬ ਨੂੰ ਸੌਂਪਣ, ਪਾਣੀ ਦੇ ਮੁੱਦੇ ਲੈ ਕੇ 72 ਦਿਨਾਂ ਤਕ ਮਰਨਵਰਤ ਰਖਿਆ ਅਤੇ ਪੰਜਾਬੀਆਂ ਦੇ ਹੱਕਾਂ ਲਈ ਆਪਣੀ ਜਾਨ ਦੇ ਦਿਤੀ ਸੀ| ਇਸ ਤੋਂ ਬਾਅਦ ਮਹੰਤ ਸੇਵਾਦਾਸ ਨੇ ਇਹਨਾਂ ਮੰਗਾਂ ਨੂੰ ਲੈ ਕੇ 47 ਦਿਨਾ ਤਕ ਮਰਨ ਵਰਤ ਰਖਿਆ ਅਤੇ ਆਪਣੀ ਜਾਨ ਦੇ ਦਿਤੀ ਪਰ ਸਰਕਾਰ ਨੇ ਇੱਕ ਵੀ ਮੰਗ ਨਹੀਂ ਮੰਨੀ| ਉਹਨਾਂ ਕਿਹਾ ਕਿ ਹੁਣ ਉਹ ਕਿਸਾਨਾਂ ਦੇ ਹੱਕਾਂ ਲਈ ਮਰਨ ਵਰਤ ਕਰਨ ਜਾ ਰਹੇ ਹਨ| 
ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਕਦੇ ਰਾਜਸੀ  ਲਾਭ ਦੀ ਮੰਗ ਨਹੀਂ ਕੀਤੀ ਬਲਕਿ ਪੰਜਾਬੀਆਂ ਦੇ ਹੱਕਾਂ ਦੀ ਲੜਾਈ ਲੜੀ|  ਉਹਨਾਂ ਕਿਹਾ ਕਿ ਇਕ ਹਫਤੇ ਤਕ ਜੇ               ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹਨਾਂ ਵਲੋਂ ਦਿੱਲੀ ਜਾ ਕੇ ਕਿਸਾਨਾ ਦੇ ਧਰਨੇ ਵਿੱਚ ਪਹਿਲਾਂ ਭੁੱਖ ਹੜਤਾਲ ਕੀਤੀ ਜਾਵੇਗੀ, ਜੇ ਫਿਰ ਵੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾ ਮੰਗੀਆਂ ਤਾਂ ਉਹਨਾਂ ਵਲੋਂ ਮਰਨ ਵਰਤ ਸ਼ੁਰੂ ਕਰ ਦਿਤਾ ਜਾਵੇਗਾ| 

Leave a Reply

Your email address will not be published. Required fields are marked *