ਕਿਸਾਨਾਂ ਨੂੰ ਮਿਲਣ ਜਾ ਰਹੇ ਪਾਟੀਦਾਰ ਨੇਤਾ ਹਾਰਦਿਕ ਪਟੇਲ ਨੂੰ ਪੁਲੀਸ ਨੇ ਹਿਰਾਸਤ ਵਿੱਚ ਲਿਆ

ਉਦੇਪੁਰ, 13, ਜੂਨ (ਸ.ਬ.)  ਪਾਟੀਦਾਰ ਨੇਤਾ ਹਾਰਦਿਕ ਪਟੇਲ ਨੂੰ ਨੀਮਚ ਪੁਲੀਸ ਨੇ ਅੱਜ ਹਿਰਾਸਤ ਵਿੱਚ ਲੈ ਲਿਆ| ਸਰਕਾਰ ਨੇ ਹਾਰਦਿਕ ਦੇ ਮੱਧ ਪ੍ਰਦੇਸ਼ ਆਉਣ ਤੇ ਰੋਕ ਲਾ ਰੱਖੀ ਹੈ| ਜਾਣਕਾਰੀ ਅਨੁਸਾਰ ਹਾਰਦਿਕ ਪਟੇਲ ਮੰਦਸੌਰ ਹਿੰਸਾ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ ਮਿਲਣ ਜਾ ਰਹੇ ਸਨ| ਹਾਲਾਂਕਿ ਹਾਰਦਿਕ ਪਟੇਲ ਨੇ ਮੰਦਸੌਰ ਪੁੱਜਣ ਤੋਂ ਪਹਿਲਾਂ ਪ੍ਰਸ਼ਾਸਨ ਤੋਂ ਮਨਜ਼ੂਰੀ ਨਹੀਂ ਲਈ ਸੀ|
ਜ਼ਿਕਰਯੋਗ ਹੈ ਕਿ ਜ਼ਿਲਾ ਕਲੈਕਟਰ ਓ.ਪੀ. ਸ਼੍ਰੀਵਾਸਤਵ ਨੇ ਪਹਿਲਾਂ ਹੀ ਕਿਹਾ ਸੀ ਕਿ ਜ਼ਿਲੇ ਵਿੱਚ ਹਾਲਾਤ ਸ਼ਾਂਤੀਪੂਰਨ ਹਨ ਪਰ ਧਾਰਾ 144 ਲਾਗੂ ਹੈ| ਹਾਰਦਿਕ ਪਟੇਲ ਦੇ ਮੰਦਸੌਰ ਆਉਣ ਦੇ ਸਵਾਲ ਤੇ ਉਨ੍ਹਾਂ ਨੇ ਕਿਹਾ ਕਿ ਹਾਰਦਿਕ ਪਟੇਲ ਨੇ ਪ੍ਰਸ਼ਾਸਨ ਤੋਂ ਪਹਿਲਾਂ ਮਨਜ਼ੂਰੀ ਨਹੀਂ ਲਈ ਹੈ| ਅਜਿਹੇ ਵਿੱਚ ਉਨ੍ਹਾਂ ਨੂੰ ਜ਼ਬਰਦਸਤੀ ਆਉਣ ਤੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ| ਹਾਰਦਿਕ ਪਟੇਲ ਦੇ ਮੰਦਸੌਰ ਪੁੱਜਣ ਤੋਂ ਪਹਿਲਾਂ ਪ੍ਰਸ਼ਾਸਨ ਨੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਹੈ| ਹਾਰਦਿਕ ਪਟੇਲ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਮੰਦਸੌਰ ਯਾਤਰਾ ਸਿਆਸੀ ਸੀ, ਜਦੋਂ ਕਿ ਮੇਰੀ ਗੈਰ-ਸਿਆਸੀ ਹੈ| ਰਾਜਸਥਾਨ ਅਤੇ ਗੁਜਰਾਤ ਦੇ ਕਿਸਾਨਾਂ ਨੂੰ ਮਿਲਣ ਤੋਂ ਬਾਅਦ ਹੁਣ ਮੈਂ ਉਥੇ ਜਾਵਾਂਗਾ| ਉਥੇ ਜਾਣ ਨਾਲ ਕੋਈ ਵੀ ਤਾਕਤ ਮੈਨੂੰ ਰੋਕ ਨਹੀਂ ਸਕਦੀ|

Leave a Reply

Your email address will not be published. Required fields are marked *