ਕਿਸਾਨਾਂ ਨੇ ਆਵਾਜਾਈ ਠੱਪ ਕਰਕੇ ਫੂਕਿਆ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ

ਖਰੜ, 9 ਅਕਤੂਬਰ (ਸ਼ਮਿੰਦਰ ਸਿੰਘ) ਬੀਤੇ ਦਿਨੀ ਸਿਰਸਾ ਵਿਖੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਤੇ ਹਰਿਆਣਾ ਦੀ ਖੱਟਰ ਸਰਕਾਰ ਵਲੋਂ ਕੀਤੇ ਗਏ ਲਾਠੀਚਾਰਜ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਮਿਲ ਚਂੌਕ, ਲਾਂਡਰਾ ਰੋਡ ਖਰੜ ਵਿਖੇ ਚੱਕਾ ਜਾਮ ਕੀਤਾ ਗਿਆ| ਇਸ ਮੌਕੇ ਕਿਸਾਨਾਂ ਵਲੋਂ ਹਰਿਆਣਾਂ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਹਰੇਬਾਜੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ|  ਇਸ ਮੌਕੇ ਵੱਖ ਵੱਖ ਰਾਜਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ| 
ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਅਤੇ ਹੋਰਨਾਂ              ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ ਵੱਡੀਆਂ ਕੰਪਨੀਆਂ ਦੇ ਹੱਕ ਵਿਚ ਚਲ ਰਹੀ ਹੈ | ਇਹਨਾਂ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਹੀ ਖੇਤੀ ਬਿਲ ਪਾਸ ਕੀਤੇ ਗਏ ਹਨ, ਜੋ ਕਿ ਪੂਰੀ ਤਰਾਂ ਕਿਸਾਨ ਵਿਰੋਧੀ ਹਨ| ਇਸ ਮੌਕੇ ਇਸ ਮੌਕੇ ਬ੍ਰਾਹਮਣ ਸਭਾ ਖਰੜ ਦੇ ਪ੍ਰਧਾਨ ਅਮਨ ਸ਼ਰਮਾ, ਰਾਜਪੂਤ ਮਹਾਂ ਸਭਾ ਦੇ ਪ੍ਰਧਾਨ ਸੰਦੀਪ ਰਾਣਾ ਝੰਜੇੜੀ, ਆਪ ਆਗੂ ਨਰਿੰਦਰ ਸ਼ੇਰਗਿਲ, ਕਾਂਗਰਸੀ ਆਗੂ ਗੁਰਿੰਦਰਜੀਤ ਸਿੰਘ ਗਿੱਲ, ਅਕਾਲੀ ਆਗੂ ਅਮਨ ਸ਼ਰਮਾ, ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਹਰਮਿੰਦਰ ਸਿੰਘ ਮਾਵੀ, ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਆਗੂ ਅਤੇ ਹੋਰ ਨੁਮਾਇੰਦੇ ਹਾਜਿਰ ਹੋਏ ਅਤੇ ਕਿਸਾਨਾਂ ਲੂੰ ਆਪਣਾ ਸਮਰਥਨ ਦਿੱਤਾ| 
ਇਸ ਦੌਰਾਨ ਖਰੜ ਵਿੱਚ ਰੇਲਵੇ ਲਾਈਨ ਤੇ ਚਲ ਰਿਹਾ ਕਿਸਾਨਾਂ ਦਾ ਧਰਨਾ 9ਵੇਂ ਦਿਨ ਵੀ ਜਾਰੀ ਰਿਹਾ| ਧਰਨੇ ਦੌਰਾਨ ਕਿਸਾਨ ਆਗੂ ਦਵਿੰਦਰ ਸਿੰਘ ਦੇਹਕਲਾਂ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਇਹ ਬਿਲ ਰੱਦ ਨਹੀਂ ਕਰਦੀ ਜਾਂ ਫਿਰ ਇਹਨਾਂ ਵਿੱਚ ਲੋੜੀਂਦੀਆਂ ਸੋਧਾਂ ਨਹੀਂ ਕੀਤੀਆਂ ਜਾਣਗੀਆਂ ਇਹ ਧਰਨਾ ਲਗਾਤਾਰ ਜਾਰੀ ਰਹੇਗਾ|
ਇਸ ਮੌਕੇ ਕਿਸਾਨ ਆਗੂ ਰਵਿੰਦਰ ਸਿੰਘ ਦੇਹ ਕਲਾਂ, ਗਿਆਨ ਸਿੰਘ ਧੜਾਕ, ਪਾਲ ਸਿੰਘ ਨਿਆਮੀਆਂ, ਗੁਰਮੀਤ ਸਿੰਘ , ਬਲਜਿੰਦਰ ਸਿੰਘ ਭਜੌਲੀ, ਰਾਜਵੀਰ ਸਿੰਘ ਨੰਗਲ, ਗੁਰਿੰਦਰ ਸਿੰਘ, ਦਲਵੀਰ ਸਿੰਘ, ਅਮਰਿੰਦਰ ਸਿੰਘ, ਗੁਰਲਾਲ ਸਿੰਘ, ਰਣਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਚੈਨ ਸਿੰਘ, ਭਜਨ ਸਿੰਘ, ਮਲਕੀਤ ਸਿੰਘ, ਸੁਰਿੰਦਰ ਸਿੰਘ, ਇੰਦਰ ਸਿੰਘ, ਬਚਨ ਲਾਲ ਰੰਗੀਆਂ, ਅਵਤਾਰ ਸਿਘੰ, ਗੁਰਿੰਦਰ  ਸਿੰਘ, ਇਕਬਾਲ ਸਿੰਘ, ਬਲਦੇਵ ਸਿੰਘ, ਕਾਮਰੇਡ ਬਲਵੀਰ ਸਿੰਘ, ਕਾਮਰੇਡ ਕੁਲਦੀਪ ਸਿੰਘ, ਪ੍ਰਮਜੀਤ ਸਿੰਘ, ਲਾਭ ਸਿੰਘ, ਪ੍ਰਕਾਸ ਸਿੰਘ, ਦਿਲਬਾਗ ਸਿੰਘ,           ਸੁਖਦੇਵ ਸਿੰਘ ਗਿੱਲੀ, ਸੀਤਲ ਸਿੰਘ, ਅਵਤਾਰ ਸਿੰਘ, ਗੁਰਦੀਪ ਸਿੰਘ, ਮਨਦੀਪ ਸਿੰਘ, ਹਾਕਮ ਸਿੰਘ, ਅਜੈਬ ਸਿੰਘ, ਅਵਤਾਰ ਸਿੰਘ ਵੀ ਮੌਜੂਦ ਸਨ|

Leave a Reply

Your email address will not be published. Required fields are marked *