ਕਿਸਾਨਾਂ ਨੇ ਫੂਕਿਆ ਮੋਦੀ ਦਾ ਪੁਤਲਾ, ਇਕ ਘੰਟੇ ਤੱਕ ਚੱਕਾ ਜਾਮ ਕੀਤਾ ਕਿਸਾਨਾਂ ਵਲੋਂ ਵੀ ਆਰ ਪੰਜਾਬ ਦੇ ਬਾਹਰ ਧਰਨਾ, ਰਿਲਾਇੰਸ ਸਟੋਰ ਬੰਦ ਕਰਵਾਇਆ


ਐਸ ਏ ਐਸ ਨਗਰ, 17 ਅਕਤੂਬਰ (ਸ.ਬ.) ਕਿਸਾਨਾਂ ਨੇ ਰਾਏਪੁਰ ਕਲਾਂ ਰਿਲਾਇੰਸ ਪੰਪ ਤੇ ਪਿਛਲੇ ਦਿਨਾਂ ਤੋਂ ਚੱਲ ਰਹੇ ਧਰਨੇ ਦੌਰਾਨ ਕਿਸਾਨ              ਜਥੇਬੰਦੀਆਂ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਵਲੋਂ ਬਲਾਕ ਪ੍ਰਧਾਨ ਕੁਲਦੀਪ ਸਿੰਘ ਕੁਰੜੀ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫ਼ੂਕਿਆ ਅਤੇ ਇੱਕ ਘੰਟੇ ਲਈ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਤੇ ਜਾਮ ਲਾਇਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ| 
ਇਸ ਮੌਕੇ ਸੰਬੋਧਨ ਕਰਦਿਆਂ ਵੱਖ -ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਹੈ ਅਤੇ ਇਸ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਤਿੰਨ ਖੇਤੀ ਕਾਨੂੰਨ ਬਣਾ ਦਿਤੇ ਹਨ| ਉਹਨਾਂ ਕਿਹਾ ਕਿ ਇਹਨਾਂ ਖੇਤੀ ਕਾਨੂੰਨਾਂ ਦਾ ਕਿਸਾਨਾਂ ਨੂ ੰਕੋਈ ਲਾਭ ਨਹੀਂ ਹੋਣਾ ਬਲਕਿ  ਨੁਕਸਾਨ ਹੋਣਾ ਹੈ ਅਤੇ ਇਹਨਾਂ ਖੇਤੀ ਕਾਨੂੰਨਾਂ ਦਾ ਸਿਰਫ ਵੱਡੀਆਂ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਹੋਵੇਗਾ| 
ਉਹਨਾਂ ਕਿਹਾ ਕਿ ਮੋਦੀ ਸਰਕਾਰ ਅਡਾਨੀ ਅਤੇ ਅੰਬਾਨੀ ਦੀਆਂ ਲੋੜਾਂ ਨੂੰ ਮੁੱਖ ਰਖਕੇ ਆਪਣੀਆਂ ਨੀਤੀਆਂ ਲਾਗੂ ਕਰ ਰਹੀ ਹੈ| ਉਹਨਾਂ ਮੰਗ ਕੀਤੀ ਕਿ           ਖੇਤੀ ਬਿਲ ਵਾਪਸ  ਲਏ ਜਾਣ, ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮੁਆਵਜਾ ਦਿਤਾ ਜਾਵੇ|
ਇਸ ਮੌਕੇ ਨੌਜਵਾਨ ਕਿਸਾਨ  ਆਗੂ ਕੁਲਵਿੰਦਰ  ਸਿੰਘ ਬੈਦਵਾਨ, ਨਰਿੰਦਰ ਸਿੰਘ ਨੱਤ ਦੀ ਅਗਵਾਈ ਵਿਚ           ਅਨੇਕਾਂ ਨੌਜਵਾਨ ਵੀ ਸ਼ਾਮਲ ਹੋਏ| ਇਸ ਮੌਕੇ  ਅਕਾਲੀ ਦਲ  ਬਾਦਲ ਵਲੋਂ ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਗੁਰਦੀਪ ਸਿੰਘ ਰਿੰਕੂ, ਸਚਿਨ ਨੇ ਵੀ ਹਾਜਰੀ ਲਗਵਾਈ|
ਇਸ ਮੌਕੇ ਪੈਰੀਫੈਰੀ ਮਿਲਕਮੈਨ ਯੂਨੀਅਨ ਦੇ ਜਨਰਲ ਸਕੱਤਰ ਬਲਜਿੰਦਰ ਸਿੰਘ ਭਾਗੋਮਾਜਰਾ, ਜਸਪ੍ਰੀਤ  ਸਿੰਘ ਸਰਪੰਚ ਰਾਏਪੁਰ ਕਲਾਂ, ਇੰਦਰਜੀਤ ਸਿੰਘ ਸਰਪੰਚ ਸ਼ਾਮਪੁਰ, ਗੁਰਪ੍ਰੀਤ ਮਟਰਾਂ, ਮਨਿੰਦਰ ਚਿੱਲਾ, ਰਵਿੰਦਰ ਸ਼ਾਮਪੁਰ, ਗੁਰਮਿੰਦਰ ਸਿੰਘ, ਹਾਕਮ ਸਿੰਘ ਪੱਤੋਂ, ਸੰਤ ਸਿੰਘ ਕੁਰੜੀ,  ਸੁਰਮੁੱਖ ਸਿੰਘ ਭਾਗੋ ਮਾਜਰਾ, ਅਮਰੀਕ ਸਿੰਘ ਅਵਤਾਰ ਸਿੰਘ ਸਰਪੰਚ ਭਾਗੋਮਾਜਰਾ, ਮੰਗਤ ਸਿੰਘ ਸਰਪੰਚ ਮੌਜਪੁਰ, ਮਨਪ੍ਰੀਤ ਸਿੰਘ ਟੋਨੀ, ਹਰਿੰਦਰ ਸਿੰਘ ਬੈਰੋਂਪੁਰ, ਅੰਮ੍ਰਿਤਜੋਤ ਸਿੰਘ ਪੂਨੀਆ, ਗੁਰਬਚਨ ਸਿੰਘ ਭਾਗੋ ਮਾਜਰਾ, ਦੀਦਾਰ ਸਿੰਘ, ਸ਼ੇਰ ਸਿੰਘ, ਕਾਕਾ ਸਿੰਘ ਮੌਜਪੁਰ, ਰਮੇਸ਼ ਕੁਮਾਰ,  ਸੁਦੇਸ਼ ਕੁਮਾਰ ਗੋਗਾ ਅਤੇ ਹੋਰ ਕਿਸਾਨ ਆਗੂ ਮੌਜੂਦ ਸਨ| 
ਖਰੜ (ਸ਼ਮਿੰਦਰ ਸਿੰਘ) ਹਲਕਾ ਖਰੜ ਦੀ ਕਿਸਾਨ ਯੂਨੀਅਨ ਵਲੋਂ ਭਾਗੋ ਮਾਜਰਾ ਟੋਲ ਪਲਾਜਾ ਤੋਂ ਵੀ. ਆਰ. ਪੰਜਾਬ ਮਾਲ ਤਕ ਮੋਦੀ ਸਰਕਾਰ ਦੇ ਖਿਲਾਫ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ| ਇਸ ਮੌਕੇ ਕਿਸਾਨਾਂ ਵਲੋਂ ਵੀ ਆਰ ਮਾਲ ਵਿੱਚ ਸਥਿਤ ਰਿਲਾਇੰਸ ਸਟੋਰ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਪ੍ਰਧਾਨ ਮੰਤਰੀ ਮੋਦੀ ਦਾ ਪੁਤਲਾ ਫੂਕਿਆ ਗਿਆ| 
ਇਸ ਮੌਕੇ ਸੰਬੌਧਨ ਕਰਦਿਆਂ ਵੱਖ- ਵੱਖ ਆਗੂਆਂ ਨੇ ਕਿਹਾ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਤਕ ਸੰਘਰਸ਼ ਜਾਰੀ ਰਹੇਗਾ|  ਇਸ ਮੌਕੇ ਕਿਸਾਨ ਆਗੂ ਮੇਹਰ ਸਿੰਘ ਥੇੜੀ, ਦਵਿੰਦਰ ਸਿੰਘ              ਦੇਹਕਲਾਂ, ਗੁਰਪ੍ਰੀਤ ਪਲਹੇੜੀ, ਗੁਰਿੰਦਰਜੀਤ ਗਿਲ, ਜੀਤੀ ਪਡਿਆਲਾ, ਜਗਦੇਵ ਸਿੰਘ ਮਲੋਆ, ਮਲਕੀਤ ਸਿੰਘ ਖਟੜਾ ਅਤੇ ਹੋਰ ਕਿਸਾਨ ਆਗੂ ਮੌਜੂਦ ਸਨ|

Leave a Reply

Your email address will not be published. Required fields are marked *