ਕਿਸਾਨਾਂ ਨੇ ਰਿਲਾਇੰਸ ਜੀਓ ਦਾ ਟਾਵਰ ਬੰਦ ਕਰਵਾਇਆ
ਪਟਿਆਲਾ, 24 ਦਸੰਬਰ (ਜਸਵਿੰਦਰ ਸੈਂਡੀ) ਪਟਿਆਲਾ ਦੇ ਪਿੰਡ ਰਸੂਲਪੁਰ ਜੋੜਾਂ ਵਿੱਚ ਇਨਕਲਾਬੀ ਕਿਸਾਨ ਯੂਨੀਅਨ ਪੰਜਾਬ ਦੇ ਵਰਕਰਾਂ ਅਤੇ ਕਿਸਾਨਾਂ ਨੇ ਸਾਰੇ ਰਿਲਾਇੰਸ ਜੀਓ ਦੇ ਟਾਵਰ ਨੂੰ ਬੰਦ ਕਰ ਦਿੱਤਾ ਅਤੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ।
ਕਿਸਾਨ ਕਰਮ ਵੀਰ ਸਿੰਘ ਨੇ ਕਿਹਾ ਕਿ 3 ਮਹੀਨਿਆਂ ਤੋਂ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਿੰਡ ਵਾਸੀਆਂ ਨੇ ਟਾਵਰ ਦੇ ਬੰਦ ਹੋਣ ਤੋਂ ਪਹਿਲਾਂ ਜ਼ਿਓ ਦੇ ਵਰਕਰਾਂ ਨੂੰ ਵੀ ਦੱਸਿਆ ਸੀ ਅਤੇ ਉਹ ਆਪ ਆ ਕੇ ਇਸ ਟਾਵਰ ਨੂੰ ਬੰਦ ਕਰਕੇ ਗਏ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਮੋਦੀ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਹ ਇਸ ਟਾਵਰ ਨੂੰ ਚਾਲੂ ਨਹੀਂ ਕਰਨ ਦੇਣਗੇ।