ਕਿਸਾਨਾਂ ਲਈ ਦਵਾਈਆਂ ਭੇਜੀਆਂ
ਖਰੜ, 4 ਦਸੰਬਰ (ਸ਼ਮਿੰਦਰ ਸਿੰਘ ) ਲਾਇਨਜ਼ ਕਲੱਬ ਖਰੜ ਸਿਟੀ ਵੱਲੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਕਿਸਾਨਾਂ ਲਈ ਤੀਹ ਹਜ਼ਾਰ ਰੁਪਏ ਦੀਆਂ ਦਵਾਈਆਂ ਭੇਜੀਆਂ ਗਈਆਂ| ਇਸ ਮੌਕੇ ਕਲੱਬ ਮਂੈਬਰਾਂ ਵੱਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਹਰ ਵੇਲੇ ਕਿਸਾਨਾਂ ਦੇ ਨਾਲ ਹਨ|
ਇਹ ਦਵਾਈਆਂ ਸ੍ਰ. ਕੁਲਵੰਤ ਸਿੰਘ ਕਾਂਤਾ ਸਰਪੰਚ ਤ੍ਰਿਪੜੀ ਦੀ ਅਗਵਾਈ ਵਿੱਚ ਦਿੱਲੀ ਕਿਸਾਨ ਧਰਨੇ ਵਿੱਚ ਕਿਸਾਨਾਂ ਕੋਲ ਪਹੁੰਚਾਈਆਂ ਜਾਣਗੀਆਂ| ਇਸ ਮੌਕੇ ਸੁਭਾਸ਼ ਅਗਰਵਾਲ, ਕੇਸ਼ਵ ਅਗਰਵਾਲ, ਜੀ ਐੱਸ ਮਾਨ, ਕਮਲ ਚੰਡੀ, ਤਰਨ ਸੋਹਲ, ਸੁਖਦੀਪ ਸਿੰਘ ਮੌਜੁਦ ਸਨ|