ਕਿਸਾਨਾਂ ਵਲੋਂ ਕਿਸਾਨ ਵਿਕਾਸ ਚਂੈਬਰ ਅੱਗੇ ਧਰਨਾ

ਐਸ ਏ ਐਸ ਨਗਰ, 13 ਮਾਰਚ (ਸ.ਬ.) ਇਲਾਕੇ ਦੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਕਿਸਾਨ ਵਿਕਾਸ ਚੈਂਬਰ ਸਾਹਮਣੇ ਧਰਨਾ ਦਿੱਤਾ ਅਤੇ ਇਸ ਮੌਕੇ ਹਾਜਰ ਕਿਸਾਨਾਂ ਵਲੋਂ ਗਮਾਡਾ ਨੂੰ ਏਅਰੋਸਿਟੀ ਐਕਪੈਕਸ਼ਨ ਲਈ ਜਮੀਨ ਨਾ ਦੇਣ ਦਾ ਫੈਸਲਾ ਕੀਤਾ ਗਿਆ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਪਿੰਡ ਬਾਕਰਪੁਰ, ਬੜੀ, ਮਟਰਾਂ, ਪੱਤੋ, ਮਿਆਂਉਂ, ਕੁਰੜੀ ਪਿੰਡਾਂ ਦੇ ਕਿਸਾਨ ਚੰਗੀ ਜਿੰਦਗੀ ਬਤੀਤ ਕਰ ਰਹੇ ਹਨ ਇਸ ਲਈ ਉਹ ਇਹ ਜਮੀਨ ਗਮਾਡਾ ਨੂੰ ਨਹੀਂ ਦੇਣਗੇ| ਉਹਨਾਂ ਕਿਹਾ ਕਿ ਗਮਾਡਾ ਵਲੋਂ ਏਅਰੋਸਿਟੀ ਅਤੇ ਆਈ ਟੀ ਸਿਟੀ ਲਈ ਅਕਵਾਇਰ ਕੀਤੀ ਗਈ ਕਿਸਾਨਾਂ ਦੀ ਜਮੀਨ ਵਿੱਚ ਕਿਸਾਨਾਂ ਨਾਲ ਧੋਖਾ ਕੀਤਾ ਗਿਆ ਹੈ| ਇਸ ਲਈ ਇਹਨਾਂ ਪਿੰਡਾਂ ਦੇ ਕਿਸਾਨਾਂ ਨੇ ਹੁਣ ਗਮਾਡਾ ਨੂੰ ਹੋਰ ਜਮੀਨ ਨਾ ਦੇਣ ਦਾ ਫੈਸਲਾ ਕੀਤਾ ਹੈ|
ਇਸ ਮੌਕੇ ਕਿਸਾਨ ਆਗੂ ਗੁਰਿੰਦਰ ਸਿੰਘ, ਅਮਰ ਸਿੰਘ, ਦਿਆਲ ਸਿੰਘ, ਜਗਤਾਰ ਸਿੰਘ, ਬਲਬੀਰ ਸਿੰਘ,ਸੰਤ ਸਿੰਘ, ਸੋਹਣ ਸਿੰਘ, ਰਣਜੀਤ ਸਿੰਘ, ਜਸਵੀਰ ਸਿੰਘ, ਅਵਤਾਰ ਸਿੰਘ, ਜਗਤਾਰ ਸਿੰਘ ਸਾਬਕਾ ਸਰਪੰਚ, ਹਰਵਿੰਦਰ ਸਿੰਘ, ਬਲਜੀਤ ਸਿੰਘ, ਗੁਰਮੀਤ ਸਿੰਘ, ਸਾਹਿਬ ਸਿੰਘ, ਮੋਹਨ ਸਿੰਘ, ਅਮਰਜੀਤ ਸਿੰਘ, ਮੇਜਰ ਸਿੰਘ, ਭਾਗ ਸਿੰਘ, ਅਵਤਾਰ ਸਿੰਘ, ਸਰਦਾਰਾ ਸਿੰਘ ਅਤੇ ਹੋਰ ਕਿਸਾਨ ਮੌਜੂਦ ਸਨ|

Leave a Reply

Your email address will not be published. Required fields are marked *